23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਫ਼ਾਈ ਸੇਵਕਾਂ ਤੇ ਹੋਰ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਆਉਣ ਕਰਕੇ ਯੂਨੀਅਨ ਨੇ ਜਤਇਆ ਰੋਸ <br/>

Ad Position 21
No active advertisement
ਅਜੀਤ ਡੈਸਕ 12-03-2026
ਜਲੰਧਰ, 11 ਮਾਰਚ (ਸ਼ਿਵ)-ਡਰਾਈਵਰ ਤੇ ਟੈਕਨੀਕਲ ਹੈਲਥ ਬਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਹੈ ਕਿ ਨਗਰ ਨਿਗਮ ਨੇ ਸਫਾਈ ਸੇਵਕਾਂ ਦੀ ਤਨਖਾਹਾਂ ਅਜੇ ਤੱਕ ਨਹੀਂ ਆਈ ਹੈ | ਸ਼ੰਮੀ ਲੂਥਰ ਨੇ ਕਿਹਾ ਕਿ ਉਂਜ ਨਗਰ ਨਿਗਮ ਪ੍ਰਾਪਰਟੀ ਟੈਕਸ ਵਸੂਲੀ ਦੀਆਂ ਖਬਰਾਂ ਲਵਾ ਕੇ ਵਾਹ-ਵਾਹੀ ਲੁੱਟਦੀ ਹੈ | ਨਗਰ ਨਿਗਮ ਦੀ ਇਹ ਰਕਮ ਕਿਥੇ ਜਾਂਦੀ ਹੈ | ਸ਼ੰਮੀ ਲੂਥਰ ਨੇ ਕਿਹਾ ਕਿ 10 ਮਾਰਚ ਹੋ ਗਈ ਹੈ | ਜਿਹੜੇ ਸਫਾਈ ਸੇਵਕਾਂ ਦੀ ਤਨਖਾਹ ਵਿਚੋਂ ਹੀ ਬੈਂਕਾਂ ਦੇ ਕਰਜ਼ਿਆਂ ਦੀਆਂ ਕਿਸਤਾਂ ਚੱਲਦੀਆਂ ਹਨ ਉਨ੍ਹਾਂ ਨੂੰ ਨਗਰ ਨਿਗਮ ਇਕ ਪ੍ਰਮਾਣ ਪੱਤਰ ਦੇਵੇ ਜੋ ਬੈਂਕਾਂ ਵਿਚ ਜਾ ਕੇ ਦੇ ਸਕਣ ਕੀ ਹੱਲੇ ਤਨਖਾਹ ਨਹੀਂ ਆਈ | ਉਨ੍ਹਾਂ ਦੀਆਂ ਕਿਸ਼ਤਾਂ ਉਨ੍ਹਾਂ ਦੀ ਤਨਖਾਹ ਦੇ ਨਾਲ ਹੀ ਕੱਟੀਆਂ ਜਾਣ | ਨਗਰ ਨਿਗਮ ਅਧਿਕਾਰੀ ਕਹਿੰਦੇ ਹਨ ਸਵੇਰੇ ਉਠਦੇ ਹੀ ਸ਼ਹਿਰ ਸਾਫ ਹੋ ਜਾਵੇ ਪਰ ਸਫਾਈ ਸੇਵਕਾਂ ਦੀਆਂ ਸਮੇਂ ਸਿਰ ਤਨਖਾਹਾਂ ਵੀ ਜਾਰੀ ਕਰਵਾਉਣੀਆਂ ਚਾਹੀਦੀਆਂ ਹਨ | ਸ਼ੰਮੀ ਲੂਥਰ ਨੇ ਕਿਹਾ ਇਸ ਬਾਰੇ ਨਗਰ ਨਿਗਮ ਕਮਿਸ਼ਨਰ ਤੇ ਮੇਅਰ ਨੂੰ ਮਿਲ ਕੇ ਜਾਣਕਾਰੀ ਦਿੱਤੀ ਜਾਵੇਗੀ | ਦੂਜੀ ਗੱਲ ਹੈ ਕੀ ਨਗਰ ਨਿਗਮ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਤਨਖਾਹ ਨਹੀਂ ਆਈ | ਜਿਹੜੇ ਮੇਅਰ ਕਮਿਸ਼ਨਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਅਤੇ ਹੋਰ ਅਧਿਕਾਰੀਆਂ ਨਾਲ ਚੱਲਦੇ ਹਨ | ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮਾਂ 'ਚ ਰੋਸ ਪਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਮਾਨਸਿਕ ਸਿਹਤ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਐਨ.ਆਰ.ਆਈਜ਼. ਵਲੋਂ ਢੰਡੋਵਾਲ ਸਕੂਲ ਦੇ ਵਿਕਾਸ ਲਈ ਇਨਵਰਟਰ ਸੈੱਟ ਅਤੇ ਸਹਾਇਤਾ ਰਾਸ਼ੀ ਭੇਟ
Ad Position 24