ਸ਼ਾਹਕੋਟ, 11 ਮਾਰਚ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਢੰਡੋਵਾਲ (ਸ਼ਾਹਕੋਟ) ਵਿਖੇ ਬਲਵਿੰਦਰ ਸਿੰਘ ਚੱਠਾ (ਬਿੱਲੂ) ਯੂ.ਐਸ.ਏ. ਨੇ ਆਪਣੀ ਨੇਕ ਕਮਾਈ 'ਚੋਂ ਸਕੂਲ ਅਤੇ ਬੱਚਿਆਂ ਦੀ ਭਲਾਈ ਲਈ ਇੱਕ ਇਨਵਰਟਰ ਸੈੱਟ ਭੇਟ ਕੀਤਾ | ਇਸ ਦੇ ਨਾਲ ਹੀ ਸਕੂਲ ਦੇ ਸਾਰੇ ਵਿਹੜੇ 'ਚ ਇੰਟਰਲਾਕਿੰਗ ਕਰਨ ਲਈ ਬਲਵਿੰਦਰ ਸਿੰਘ ਚੱਠਾ (ਯੂ.ਐਸ.ਏ) ਨੇ ਇੱਕ ਲੱਖ ਰੁਪਏ, ਗੁਰਦਿਆਲ ਸਿੰਘ ਚੱਠਾ (ਯੂ.ਕੇ.) ਨੇ ਇੱਕ ਲੱਖ ਰੁਪਏ ਅਤੇ ਲਖਵੀਰ ਸਿੰਘ ਚੱਠਾ (ਯੂ.ਕੇ.) ਤੇ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਸਰਪੰਚ ਨੇ ਇੱਕ ਲੱਖ ਰੁਪਏ, ਗੁਰਪਾਲ ਸਿੰਘ ਚੱਠਾ (ਯੂ.ਕੇ.) ਨੇ ਇੱਕ ਲੱਖ ਰੁਪਏ ਸਹਾਇਤਾ ਵਜੋਂ ਭੇਟ ਕੀਤੇ |