ਲੁਧਿਆਣਾ, 27 ਮਾਰਚ (ਡਾ. ਤਰਲੋਚਨ ਸਿੰਘ)-ਕੇਅਰ ਫਾਰ ਆਟਿਜਮ ਫਾਊਾਡੇਸ਼ਨ ਵਲੋਂ ਸੰਸਥਾ ਦੀ ਸੰਸਥਾਪਕ ਸਵ: ਨਿਧੀ ਬਹਿਲ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਪਤੀ ਰਘੂ ਬਹਿਲ, ਪਰਿਵਾਰ ਤੇ ਸੀ. ਐਫ. ਏ. ਪਰਿਵਾਰ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ | ਇਸ ਮੌਕੇ ਰਘੂ ਬਹਿਲ ਨੇ ਕਿਹਾ ਕਿ ਸਵ: ਨਿਧੀ ਬਹਿਲ ਲਈ ਕੇਅਰ ਫਾਰ ਆਟਿਜਮ ਫਾਊਾਡੇਸ਼ਨ ਸਿਰਫ ਇਕ ਫਾਊਾਡੇਸ਼ਨ ਨਹੀਂ ਸੀ ਬਲਕਿ ਇਕ ਸੁਪਰ ਮੋਮ ਦੀ ਉਨ੍ਹਾਂ ਕਈ ਖਾਸ ਬੱਚਿਆਂ ਦੇ ਪਰਿਵਾਰਾਂ ਅਤੇ ਸਮਾਜ ਪ੍ਰਤੀ ਵਚਨਬਧਤਾ ਸੀ ਇਹੋ ਜਿਹਾ ਮਾਹੌਲ ਪ੍ਰਦਾਨ ਕਰਨ ਦੀ ਜੋ ਇਥੋ ਆਉਣ ਵਾਲੇ ਹਰ ਖਾਸ ਬੱਚੇ ਦੇ ਸਮੂਹਿਕ ਵਿਕਾਸ ਨੂੰ ਪ੍ਰੋਤਸਾਹਿਤ ਕਰੇ | ਉਨ੍ਹਾਂ ਦੱਸਿਆ ਕਿ ਸੰਸਥਾ ਅੱਜ ਇਕ ਦੋ ਮੰਜਲਿਾਂ ਆਧੁਨਿਕ ਸਹੂਲਤਾਂ ਨਾਲ ਭਰਪੂਰ ਕੇਂਦਰ ਬਣ ਚੁੱਕਿਆ ਹੈ, ਜਿਸ 'ਚ ਪੂਰੀ ਤਰ੍ਹਾਂ ਏਅਰ ਕੰਡੀਸ਼ਨ ਆਕੂਪੇਸ਼ਨਲ ਥੈਰੇਪੀ ਰੂਮ, ਸੈਂਸਰੀ ਰੂਮ, ਸਪੀਚ ਥੈਰੇਪੀ ਕਮਰੇ ਤੇ ਸਪੈਸ਼ਲ ਐਜੂਕੇਸ਼ਨ ਕਲਾਸਾਂ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਫਾਊਾਡੇਸ਼ਨ 'ਚ ਕਲੀਨਿਕਲ ਸਾਈਕੋਲੋਜਿਸਟ, ਸਾਈਕੋਲੋਜਿਸਟ, ਏਬੀਏ ਐਕਸਪਰਟ, ਆਕਿਊਪੇਸ਼ਨਲ ਥੈਰੇਪਿਸਟ, ਸਪੀਚ ਥੈਰੇਪਿਸ਼ਟ, ਸਪੈਸ਼ਲ ਐਜੂਕੇਟਰ, ਫਿਜੀਓਥੈਰੇਪਿਸ਼ਟ, ਕੌਂਸਲਰ ਤੇ ਸਪੋਰਟਸ ਕੋਚ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਨਿਧੀ ਬਹਿਲ ਨੂੰ ਇਕ ਮਜ਼ਬੂਤ, ਨਿਸ਼ਕਾਮ ਤੇ ਪ੍ਰੇਰਨਾਦਾਇਕ ਵਿਅਕਤੀ ਵਜੋਂ ਹਮੇਸ਼ਾ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਦੀ ਸੋਚ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ | ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਸੰਕਲਪ ਲਿਆ ਕਿ ਉਹ ਪੂਰੀ ਕੁਸ਼ਲਤਾ ਤੇ ਸਮਰਪਣ ਨਾਲ ਇਨ੍ਹਾਂ ਬੱਚਿਆਂ ਦੀ ਜਿੰਦਗੀ ਨੂੰ ਹਰ ਸੰਭਵ ਤਰੀਕੇ ਨਾਲ ਬਿਹਤਰ ਬਣਾਉਣ ਲਈ ਕੰਮ ਕਰਨਗੇ |