01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ਼ਹਿਰ 'ਚ ਹੂਟਰ ਵਾਲੀਆਂ ਗੱਡੀਆਂ ਦੀ ਭਰਮਾਰ

Ad Position 21
No active advertisement
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਚੰਦੀਪ ਭੱਲਾ)-ਬੁਲਟ ਮੋਟਰ ਸਾਈਕਲਾਂ 'ਤੇ ਪਟਾਕੇ ਮਾਰਨ ਦੀਆਂ ਘਟਨਾਵਾਂ ਵੀ ਅਜੇ ਘੱਟ ਨਹੀਂ ਹੋਈਆਂ ਹਨ ਤੇ ਹੁਣ ਨੌਜਵਾਨਾਂ ਖਾਸ ਕਰਕੇ ਅਮੀਰ ਘਰਾਂ ਦੇ ਕੁਝ ਮੁੰਡਿਆਂ 'ਚ ਮਹਿੰਗੀਆਂ ਗੱਡੀਆਂ 'ਤੇ ਹੂਟਰ ਲਗਾਉਣ ਦਾ ਸ਼ੌਕ ਵਧ ਰਿਹਾ ਹੈ ਤੇ ਇਹ ਸ਼ੌਕ ਇਨ੍ਹਾਂ ਨੌਜਵਾਨਾਂ 'ਚ ਕੁਝ ਇਸ ਕਦਰ ਹਾਵੀ ਹੋ ਰਿਹਾ ਹੈ ਕਿ ਨੌਜਵਾਨ ਸ਼ਰੇਆਮ ਗਲੀਆਂ, ਸੜਕਾਂ ਤੇ ਰਾਤ ਨੂੰ ਮਾਡਲ ਟਾਊਨ, ਪੀ. ਪੀ. ਆਰ. ਮਾਰਕੀਟ ਅਤੇ ਹਾਈਵੇ 'ਤੇ ਹੂਟਰ ਵਜਾਉਂਦੇ ਨਿਕਲਦੇ ਹਨ ਤੇ ਅਗਾਂਹ ਜਾ ਰਹੀ ਗੱਡੀਆਂ ਦੇ ਚਾਲਕ ਇਹ ਸੋਚ ਕੇ ਰਸਤਾ ਦੇ ਦਿੰਦੇ ਹਨ ਕਿ ਸ਼ਾਇਦ ਕੋਈ ਐਂਬੂਲੈਂਸ ਜਾਂ ਫਿਰ ਕਿਸੇ ਅਧਿਕਾਰੀ ਦੀ ਗੱਡੀ ਹੈ | ਅਕਸਰ ਗਲੀਆਂ ਮੁਹੱਲਿਆਂ 'ਚ ਵੀ ਹੂਟਰ ਵਜਾਉਂਦੇ ਹੋਏ ਨੌਜਵਾਨ ਮੁੰਡੇ ਜਾਂਦੇ ਵੇਖੇ ਜਾ ਸਕਦੇ ਹਨ | ਇਸ ਸੰਬੰਧੀ ਕੁਝ ਵਕੀਲਾਂ ਰਾਜ ਕੁਮਾਰ ਭੱਲਾ, ਚੰਦਨਦੀਪ ਸਿੰਘ, ਅਸ਼ੋਕ ਸ਼ਰਮਾ, ਕਰਮਪਾਲ ਸਿੰਘ ਗਿੱਲ ਨੇ ਕਿਹਾ ਕਿ ਹੂਟਰ ਲਗਾਉਣਾ ਹੁਣ ਇਸ ਤਰ੍ਹਾਂ ਦੇ ਨੌਜਵਾਨਾਂ ਲਈ ਆਮ ਗੱਲ ਹੋ ਗਈ ਹੈ ਤੇ ਇਸ ਸੰਬੰਧੀ ਨਾਕਿਆਂ 'ਤੇ ਕੋਈ ਚੈਕਿੰਗ ਵੀ ਨਹੀਂ ਕੀਤੀ ਜਾਂਦੀ ਹੈ | ਵਕੀਲਾਂ ਦਾ ਕਹਿਣਾ ਹੈ ਕਿ ਕੁਝ ਅਜਿਹੇ ਲੋਕ ਵੀ ਹੂਟਰ ਵਜਾਉਂਦੇ ਜਾਂਦੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੇ ਆਪਣੀ ਗੱਡੀ 'ਤੇ ਪੁਲਿਸ ਦੇ ਸਟਿੱਕਰ ਵੀ ਲਗਾਏ ਹੁੰਦੇ ਹਨ ਪਰ ਜਦੋਂ ਉਨ੍ਹਾਂ ਸੰਬੰਧੀ ਪਤਾ ਕੀਤਾ ਗਿਆ ਹੈ ਤਾਂ ਅਜਿਹੇ ਵਿਅਕਤੀਆਂ ਦਾ ਪੁਲਿਸ ਵਿਭਾਗ ਨਾਲ ਕੋਈ ਵੀ ਨੇੜੇ ਤੇੜੇ ਦਾ ਸੰਬੰਧ ਨਹੀਂ ਨਿਕਲਦਾ ਹੈ | ਵਕੀਲਾਂ ਨੇ ਕਿਹਾ ਕਿ ਕੁਝ ਮੁੰਡੇ ਤਾਂ ਮੋਟਰਸਾਈਕਲਾਂ ਤੇ ਸਕੂਟਰਾਂ 'ਤੇ ਵੀ ਹੂਟਰ ਲਗਾ ਕੇ ਘੁੰਮਦੇ ਅਤੇ ਹੂਟਰ ਵਜਾਉਂਦੇ ਹੋਏ ਵੇਖੇ ਜਾ ਸਕਦੇ ਹਨ ਤੇ ਉਨ੍ਹਾਂ ਨੇ ਮਕੈਨਿਕਾਂ ਤੋਂ ਇਕ ਖਾਸ ਬਟਨ ਲਗਵਾਇਆ ਹੰੁਦਾ ਹੈ ਜਿਸ ਨੂੰ ਦਬਾਉਣ 'ਤੇ ਹੂਟਰ ਆਨ ਤੇ ਆਫ਼ ਹੋ ਜਾਂਦਾ ਹੈ | ਇਨ੍ਹਾਂ ਵਕੀਲਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਟ੍ਰੈਫ਼ਿਕ ਪੁਲਿਸ ਵਲੋਂ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਗਿਆ ਸੀ ਉਸੇ ਤਰ੍ਹਾਂ ਇਨ੍ਹਾਂ ਹੂਟਰ ਲਗਾ ਕੇ ਘੁੰਮਣ ਵਾਲਿਆਂ ਖ਼ਿਲਾਫ਼ ਵੀ ਮੁਹਿੰਮ ਚਲਾਈ ਜਾਵੇ ਤੇ ਨਾਜਾਇਜ਼ ਤੌਰ 'ਤੇ ਲਗਾਏ ਗਏ ਹੂਟਰ ਉਤਰਵਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਇਕ ਨਜ਼ਰ ਏਧਰ ਵੀ...! ਅਗਲੀ ਖ਼ਬਰ ਪੰਜਾਬ ਦੀ ਨਵੀਂ ਸੂਬਾ ਕਮੇਟੀ ਦੀ ਹੋਈ ਤਾਜਪੋਸ਼ੀ
Ad Position 24
No active advertisement