ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਯੂਥ ਪੰਜਾਬ ਕ੍ਰਿਸਚੀਅਨ ਮੂਵਮੈਂਟ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਜਸਪਾਲ ਸਿੰਘ)-ਯੂਥ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਨੇ ਸੁਪਰੀਮ ਕੋਰਟ ਦੇ ਉਸ ਫੈਸਲਾ ਦਾ ਸਵਾਗਤ ਕੀਤਾ ਹੈ, ਜਿਸ ਵਿਚ ਧਰਮ ਪਰਿਵਰਤਨ ਦੇ ਮਾਮਲੇ 'ਚ ਰਾਖਵੇਂਕਰਨ ਦਾ ਹੱਕ ਖਤਮ ਕਰਨ ਬਾਰੇ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਲੰਬੇ ਸਮੇਂ ਤੋਂ ਪਛਾਣ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਡਾ. ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ, ਪਾਸਟਰ ਜੌਨ ਟਾਈਟਸ (ਚੇਅਰਮੈਨ ਧਾਰਮਿਕ ਮਾਮਲੇ), ਸ੍ਰੀਮਤੀ ਡੌਲੀ ਮਸੀਹ ਪ੍ਰਧਾਨ (ਮਹਿਲਾ ਵਿੰਗ), ਇਲਿਆਸ ਪ੍ਰਤਾਪਪੁਰਾ (ਜਨਰਲ ਸਕੱਤਰ ਆਰਗੇਨਾਈਜੇਸ਼ਨ), ਨਥੈਨੀਅਲ ਜੀਤਾ ਸਾਬਕਾ ਸਰਪੰਚ ਪਿੰਡ ਫੋਲੜੀਵਾਲ, ਸਟੀਫਨ ਗਾਖਲ (ਸਲਾਹਕਾਰ), ਡੈਨੀਅਲ ਸਿੱਧੂ, ਸਾਈਮਨ ਵਿਲਸਨ ਅਤੇ ਐਡਵੋਕੇਟ ਰੋਹਿਤ ਮਸੀਹ ਅਵਰਾਹਮ (ਸੂਬਾ ਯੂਥ ਵਿੰਗ ਜਨਰਲ ਸਕੱਤਰ) ਨੇ ਕਿਹਾ ਕਿ ਇਹ ਫੈਸਲਾ ਸਮਾਜ 'ਚ ਪਾਰਦਰਸ਼ਤਾ ਅਤੇ ਨਿਆਂ ਨੂੰ ਮਜ਼ਬੂਤ ਕਰੇਗਾ | ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਦੋਹਰੀ ਪਛਾਣ ਦੀ ਸਮੱਸਿਆ ਨੂੰ ਹੱਲ ਕਰਨ 'ਚ ਮਦਦ ਮਿਲੇਗੀ, ਕਿਉਂਕਿ ਇਸ ਨਾਲ ਕ੍ਰਿਸ਼ਚੀਅਨ ਭਾਈਚਾਰੇ ਦੀ ਅਸਲ ਗਿਣਤੀ ਅਤੇ ਰਾਜਨੀਤਕ ਨੁਮਾਇੰਦਗੀ ਪ੍ਰਭਾਵਿਤ ਹੋ ਰਹੀ ਸੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸ਼ਹਿਰ ਦੀ ਨਾਕਾਬੰਦੀ ਕਰ ਕੇ ਚਲਾਈ ਜਾਂਚ ਮੁਹਿੰਮ ਅਗਲੀ ਖ਼ਬਰ ਹਲਕਾ ਇੰਚਾਰਜ ਢੀਂਡਸਾ ਦੀ ਅਗਵਾਈ ਹੇਠ ਅਕਾਲੀ ਆਗੂਆਂ ਦੀ ਬੈਠਕ <br/>
Ad Position 24
No active advertisement