ਜਲੰਧਰ, 27 ਮਾਰਚ (ਪਵਨ ਖਰਬੰਦਾ)-ਏ. ਪੀ. ਜੇ. ਸਕੂਲ ਰਾਮਾ ਮੰਡੀ ਜਲੰਧਰ ਵਿਖੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਰੂਮਿੰਗ ਕਲਾਸਾਂ ਦਾ ਆਯੋਜਨ ਕੀਤਾ | ਇਨ੍ਹਾਂ ਕਲਾਸਾਂ ਦਾ ਮਕਸਦ ਦਿਲਚਸਪ ਤਰੀਕੇ ਨਾਲ ਵਿਦਿਆਰਥੀਆਂ ਨੂੰ ਕੁਝ ਤਕਨੀਕਾਂ ਸਿਖਾ ਕੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਕਰਨਾ ਸੀ | ਸਕੂਲ ਦੇ ਪਿ੍ੰਸੀਪਲ ਏ. ਕੇ. ਸ਼ਰਮਾ ਤੇ ਵਾਈਸ ਪਿ੍ੰਸੀਪਲ ਲਵਲੀਨ ਬੱਗਾ ਨੇ ਇਨ੍ਹਾਂ ਜਮਾਤਾਂ ਦੌਰਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨ ਲਈ ਸਮੇਂ-ਸਮੇਂ 'ਤੇ ਅਜਿਹੇ ਆਯੋਜਨ ਹੋਣੇ ਚਾਹੀਦੇ ਹਨ | ਨਿੱਜੀ ਸਵੱਛਤਾ, ਕਮਿਊਨੀਕੇਸ਼ਨ ਸਕਿੱਲ, ਅÏਰੀਗੈਮੀ, ਸਿਹਤ ਤੇ ਪੋਸ਼ਣ, ਪੁਰਾਤਨ ਖੇਡਾਂ ਰਾਹੀ ਵਿਦਿਆਰਥੀਆਂ ਨੇ ਇਨ੍ਹਾਂ ਜਮਾਤਾਂ 'ਚ ਆਪਣੀ ਪੂਰੀ ਭਾਗੀਦਾਰੀ ਦਿਖਾਈ | ਵਿਦਿਆਰਥੀ ਸਕੂਲ ਦੇ ਪਾਠਕ੍ਰਮ ਤੋਂ ਹਟ ਕੇ ਕੁਝ ਵੱਖਰਾ ਕਰਨ ਲਈ ਬਹੁਤ ਉਤਸ਼ਾਹਿਤ ਜਾਪ ਰਹੇ ਸਨ | ਇਹ ਜਮਾਤਾਂ ਵਿਦਿਆਰਥੀਆਂ ਦਾ ਬੌਧਿਕ ਤੇ ਸਰੀਰਕ ਵਿਕਾਸ ਕਰਕੇ ਉਨ੍ਹਾਂ ਦੀ ਸ਼ਖਸ਼ੀਅਤ ਦੀ ਉਸਾਰੀ ਵੱਲ ਇਕ ਸਹੀ ਕਦਮ ਹੋ ਨਿੱਬੜੀਆਂ |