ਲੋਹੀਆਂ ਖਾਸ, 27 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਿਹਾਲੂਵਾਲ 'ਚ ਕਰਵਾਏ ਗਏ 75ਵੇਂ ਛਿੰਝ ਮੇਲੇ 'ਚ ਪਹਿਲਵਾਨ ਸ਼ਾਨਵੀਰ ਕੋਹਾਲੀ ਨੇ ਪਹਿਲਵਾਨ ਹਾਮਿਦ ਇਰਾਨੀ ਨੂੰ ਚਿੱਤ ਕਰਕੇੇ ਪਟਕਾ ਚੁੰਮ ਲਿਆ ਹੈ ਜਦਕਿ ਕਰਵਾਏ ਓਪਨ ਕਬੱਡੀ ਟੂਰਨਾਮੈਂਟ 'ਚ ਸਰਹਾਲਾ ਰਣੂੰਆ ਦੀ ਟੀਮ ਨੇ ਪਹਿਲਾ ਸਥਾਨ ਮੱਲਿਆ ਅਤੇ ਸਾਂਝ ਕਲੱਬ ਜਾਣੀਆਂ ਮੈਲਬੌਰਨ ਦੀ ਟੀਮ ਦੂਜੇ ਸਥਾਨ 'ਤੇ ਰਹੀ | ਟੂਰਨਾਮੈਂਟ ਦੌਰਾਨ ਲੜਕੀਆਂ ਦੇ ਸ਼ੋਅ ਮੈਚ ਕਰਵਾਏ ਗਏ ਅਤੇ ਲੋਕ ਗਾਇਕ ਸਿਪੀ ਗਿੱਲ ਨੇ ਖੁੱਲੇ੍ਹ ਅਖਾੜੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ | ਕੁਮੈਂਟਰੀ ਗੁਰਦੇਵ ਸਿੰਘ ਮਿੱਠਾ ਦਰੀਏਵਾਲ, ਮੰਗਾ ਅਲੀਵਾਲ ਨੇ ਕੀਤੀ | ਸਮਾਗਮ ਦੌਰਾਨ ਮੁੱਖ ਮਹਿਮਾਨਾਂ ਵਜੋਂ ਪੁੱਜਣ ਵਾਲਿਆਂ 'ਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, 'ਆਪ' ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ, ਥਾਣਾ ਲੋਹੀਆਂ ਦੇ ਮੁਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਚਤਰੱਥ, ਵਾਤਾਵਰਨ ਪ੍ਰੇਮੀ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਭਾਜਪਾ ਆਗੂ ਰਾਣਾ ਹਰਦੀਪ ਸਿੰਘ ਤੇ ਅਮਰਜੀਤ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਇਨਾਮਾਂ ਦੀ ਵੰਡ ਕੀਤੀ | ਇਸ ਮੌਕੇ ਗ੍ਰਾਮ ਪੰਚਾਇਤ ਨਿਹਾਲੂਵਾਲ ਦੇ ਸਰਪੰਚ ਸੁਰਜੀਤ ਸਿੰਘ, ਪੰਚ ਜਤਿੰਦਰ ਸਿੰਘ ਸੰਧੂ, ਪੰਚ ਕਮਲਦੀਪ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਸੰਤੋਖ ਸਿੰਘ, ਨਵਾਂ ਨਿਹਾਲੂਵਾਲ ਦੇ ਸਰਪੰਚ ਜਸਪਾਲ ਸਿੰਘ ਅਤੇ ਸਮੂਹ ਪੰਚ, ਗੁ: ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ, ਡਾ. ਸੁਖਮਨ ਸਿੰਘ, ਨਵਜੋਤ ਸਿੰਘ ਚੰਦੀ, ਦਲਜੀਤ ਸਿੰਘ, ਕੁਲਜੀਤ ਸਿੰਘ, ਨੰਬਰਦਾਰ ਅਵਤਾਰ ਸਿੰਘ ਰੱਬ, ਹਰਪ੍ਰੀਤ ਸਿੰਘ ਸੰਧੂ, ਜੱਸਾ ਸਿੰਘ ਸੰਧੂ, ਲਵਪ੍ਰੀਤ ਸਿੰਘ ਸੰਧੂ, ਮੰਗਲ ਸਿੰਘ ਸੰਧੂ, ਕੁਲਦੀਪ ਸਿੰਘ ਚੰਦੀ, ਡਾ. ਹਰਜੀਤ ਸਿੰਘ ਸਰਪੰਚ ਮੀਰਪੁਰ ਹੋਰ ਪ੍ਰਬੰਧਕਾਂ ਨੇ ਆਏ ਪਤਵੰਤਿਆਂ ਤੇ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਬਲਾਕ ਸੰਮਤੀ ਲੋਹੀਆਂ ਦੇ ਮੈਂਬਰ ਸੂਬਾ ਸਿੰਘ ਚੱਕ ਚੇਲਾ, ਸੰਮਤੀ ਮੈਂਬਰ ਗੁਰਚਰਨ ਸਿੰਘ ਲਾਲੀ, ਸੰਮਤੀ ਮੈਂਬਰ ਬਲਕਾਰ ਸਿੰਘ, ਹਰਦੇਵ ਸਿੰਘ ਚੰਦੀ, ਬਲਦੇਵ ਸਿੰਘ, ਲੋਹੀਆਂ ਦੇ ਪੰਚਾਇਤ ਅਫ਼ਸਰ ਦਵਿੰਦਰ ਸਿੰਘ, ਡਾ. ਨਿਰਮਲ ਸਿੰਘ, ਜਗਜੀਤ ਸਿੰਘ ਚੰਦੀ ਦੋਨੇਵਾਲ, ਰਾਜਵੰਤ ਸਿੰਘ ਰਾਜਾ ਚੰਦੀ ਦੋਨੇਵਾਲ, ਪ੍ਰਕਾਸ਼ਦੀਪ ਸਿੰਘ ਚੰਦੀ, ਯੂਥ ਪ੍ਰਧਾਨ ਜਸਵਿੰਦਰ ਸਿੰਘ ਲੋਹੀਆਂ, ਸਰਪੰਚ ਕਮਲਦੀਪ ਸਿੰਘ ਸੋਢੀ ਗੱਟੀ ਆਜਿ ਹਾਜ਼ਰ ਸਨ |