ਆਦਮਪੁਰ, 27 ਮਾਰਚ (ਰਮਨ ਦਵੇਸਰ)-ਪੰਜਾਬ ਪੁਲਿਸ ਆਦਮਪੁਰ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਆਦਮਪੁਰ ਪੁਲਿਸ ਵਲੋਂ ਡੀ. ਐਸ. ਪੀ. ਆਦਮਪੁਰ ਰਜੀਵ ਕੁਮਾਰ ਤੇ ਐਸ. ਐਚ. ਓ. ਆਦਮਪੁਰ ਪੰਕਜ ਕੁਮਾਰ ਭਨੋਟ ਦੀ ਅਗਵਾਈ ਹੇਠ ਨਹਿਰ ਦੇ ਪੁਲ 'ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਕਈ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਨ੍ਹਾਂ ਕੋਲ ਕਾਗਜ਼ ਪੂਰੇ ਨਹੀਂ ਸਨ | ਉਨ੍ਹਾਂ ਦੇ ਚਲਾਨ ਵੀ ਕੱਟੇ ਗਏ | ਇਸ ਨਾਕੇਬੰਦੀ ਦੌਰਾਨ ਵਿਸ਼ੇਸ਼ ਤੌਰ 'ਤੇ ਜਲੰਧਰ ਦਿਹਾਤੀ ਦੇ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵਲੋਂ ਸਾਰੇ ਹੀ ਪੰਜਾਬ ਵਿਚ ਇਹ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮੁਹਿੰਮ ਦੌਰਾਨ ਵਹਾਨਾਂ ਨੂੰ ਚੈੱਕ ਕੀਤਾ ਅਤੇ ਕਈਆਂ ਦੇ ਚਲਾਨ ਵੀ ਕੱਟੇ ਗਏ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਚਨਚੇਤੀ ਚੈਕਿੰਗ ਕਰਨ ਨਾਲ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਖੋਲ੍ਹੀ ਹੋਈ ਮਹਿਮ ਨੂੰ ਸਿਰੇ ਚਾੜਨਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਹ ਪੁਲਿਸ ਨਾਲ ਸਹਿਯੋਗ ਕਰਨ ਪੁਲਿਸ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਤਿਆਰ ਹੈ |