14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨਾਜਾਇਜ਼ ਉਸਾਰੀਆਂ ਦੇ ਮਾਮਲੇ 'ਚ ਮੁੱਖ ਚੌਕਸੀ ਅਫ਼ਸਰ ਵਲੋਂ ਰਿਕਾਰਡ ਤਲਬ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ਿਵ)-ਨਾਜਾਇਜ਼ ਉਸਾਰੀਆਂ ਤੋਂ ਇਲਾਵਾ ਬਿਲਡਿੰਗ ਕਾਨੂੰਨਾਂ ਦੀ ਉਲੰਘਣਾ ਕਰਕੇ ਬਣੀਆਂ ਕਈ ਉਸਾਰੀਆਂ ਦੇ ਮਾਮਲੇ 'ਚ ਸਰਕਾਰ ਵਲੋਂ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਹਫ਼ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਕੁਲਵਿੰਦਰ ਸਿੰਘ ਦੀ ਅਗਵਾਈ 'ਚ ਦਫਤਰ ਦੀ ਆਈ ਇਕ ਟੀਮ ਵਲੋਂ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ 'ਤੇ ਜਾ ਕੇ ਕਰੀਬ 7 ਘੰਟੇ ਤੱਕ ਉਨ੍ਹਾਂ ਬਣ ਰਹੀਆਂ ਉਸਾਰੀਆਂ, ਇਮਾਰਤਾਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ਬਾਰੇ ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਵਲੋਂ ਸ਼ਿਕਾਇਤ ਕੀਤੀ ਗਈ ਸੀ | ਮੁੱਖ ਚੌਕਸੀ ਅਫ਼ਸਰ ਦੀ ਅਗਵਾਈ 'ਚ ਟੀਮ ਨੇ ਜਦੋਂ ਕਈ ਇਮਾਰਤਾਂ ਅਤੇ ਬਣ ਰਹੀਆਂ ਉਸਾਰੀਆਂ ਦੀ ਜਾਂਚ ਕੀਤੀ ਸੀ ਤਾਂ ਇਹ ਵੀ ਸਾਹਮਣੇ ਆਇਆ ਸੀ ਕਿ ਕਈ ਉਸਾਰੀਆਂ ਦੇ ਮਾਮਲੇ 'ਚ ਇਮਾਰਤ ਕਾਨੰੂਨਾਂ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਸੀ | ਉਂਜ ਟੀਮ ਦੇ ਨਾਲ ਬਿਲਡਿੰਗ ਵਿਭਾਗ ਦੇ ਦੋ ਮੁਲਾਜ਼ਮ ਵੀ ਨਾਲ ਸੀ ਪਰ ਬਸਤੀਆਂ ਦੇ ਖੇਤਰ 'ਚ ਜਦੋਂ ਟੀਮ ਨੇ ਜਾਂਚ ਕੀਤੀ ਸੀ ਤਾਂ ਉਸ ਤੋਂ ਬਾਅਦ ਮੁਲਾਜ਼ਮ ਵਾਪਸ ਚਲੇ ਗਏ ਸਨ | ਟੀਮ ਵਲੋਂ ਨਿਗਮ ਮੁਲਾਜ਼ਮਾਂ ਵਲੋਂ ਵੀ ਜਾਣਕਾਰੀ ਲਈ ਗਈ ਕਿ ਇਹ ਉਸਾਰੀਆਂ ਕਿਸ ਤਰ੍ਹਾਂ ਨਾਲ ਹੋ ਰਹੀਆਂ ਹਨ | ਦੱਸਿਆ ਜਾਂਦਾ ਹੈ ਕਿ ਕਈ ਕਾਲੋਨੀਆਂ ਵਿਚ ਤਾਂ 2018 ਦੀ ਨੀਤੀ ਮੁਤਾਬਕ ਹੀ ਐਨ. ਓ. ਸੀ. ਦਿੱਤੀਆਂ ਜਾ ਰਹੀਆਂ ਸੀ ਜਦਕਿ ਇਹ ਕਾਨੂੰਨਾਂ ਮੁਤਾਬਿਕ ਦਿੱਤੀਆਂ ਨਹੀਂ ਜਾ ਸਕਦੀਆਂ ਸੀ | ਮੁੱਖ ਚੌਕਸੀ ਅਫ਼ਸਰ ਵਲੋਂ ਨਿਗਮ ਕਮਿਸ਼ਨਰ ਨੂੰ ਲਿਖੀ ਚਿੱਠੀ ਵਿਚ ਜਿਹੜਾ ਰਿਕਾਰਡ ਤਲਬ ਕੀਤਾ ਗਿਆ ਹੈ, ਉਸ ਵਿਚ ਕਿਹਾ ਗਿਆ ਹੈ ਕਿ ਨਗਰ ਨਿਗਮ ਜਲੰਧਰ ਦੀਆਂ ਵੱਖ-ਵੱਖ ਪ੍ਰਾਪਤ ਹੋਈਆਂ ਸ਼ਿਕਾਇਤਾਂ ਬਾਰੇ 20 ਮਾਰਚ ਨੂੰ ਨਾਲ ਨੱਥੀ ਸੂਚੀ ਮੁਤਾਬਿਕ ਜਲੰਧਰ 'ਚ ਬਿਲਡਿੰਗਾਂ, ਸਾਈਟਾਂ ਦਾ ਮੌਕਾ ਦੇਖਿਆ ਗਿਆ ਸੀ | ਜਿਸ 'ਚ ਬਾਰੇ ਰਿਪੋਰਟ ਸਮੇਤ ਰਿਕਾਰਡ ਬਿਲਡਿੰਗ ਇੰਸਪੈਕਟਰ, ਏ. ਟੀ. ਪੀ. ਰਾਹੀਂ 17 ਅਪ੍ਰੈਲ ਤੱਕ ਭੇਜਣ ਲਈ ਕਿਹਾ ਗਿਆ ਹੈ | ਸੂਚੀ ਦੇ ਨਾਲ ਇਮਾਰਤਾਂ ਦੀ ਸੂਚੀ ਵੀ ਨੱਥੀ ਕੀਤੀ ਗਈ ਹੈ | ਸਰਕਾਰ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਜਿਸ ਗੰਭੀਰਤਾ ਨਾਲ ਲਿਆ ਹੈ ਤੇ ਇਸ ਮਾਮਲੇ 'ਚ ਆਉਣ ਵਾਲੇ ਸਮੇਂ ਵਿਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਪੱਛਮੀ ਵਿਧਾਨ ਸਭਾ ਹਲਕੇ ਟੀਮ ਵਲੋਂ ਜ਼ਿਆਦਾ ਉਸਾਰੀਆਂ ਦੀ ਜਾਂਚ ਦਾ ਕੰਮ ਕੀਤਾ ਗਿਆ ਸੀ | ਜਦੋਂ ਟੀਮ ਵਲੋਂ ਸਾਰੀਆਂ ਉਸਾਰੀਆਂ ਦਾ ਮੌਕਾ ਦੇਖਿਆ ਗਿਆ ਸੀ ਤਾਂ ਉਸ ਸਮੇਂ ਦੌਰਾਨ ਸ਼ਿਕਾਇਤਕਰਤਾ ਵੀ ਨਾਲ ਮੌਜੂਦ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ 280 ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ 'ਤੇ ਡੀਜ਼ਲ ਤੇ ਗੈਸ ਦੀ ਸਪਲਾਈ ਨਿਰਵਿਘਨ ਜਾਰੀ-ਏ. ਡੀ. ਸੀ. ਅਗਲੀ ਖ਼ਬਰ ਨਾਗਰਾ 'ਚ ਟੈਕਸੀ ਡਰਾਈਵਰ 'ਤੇ ਜਾਨਲੇਵਾ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨਕਦੀ ਲੁੱਟੀ
Ad Position 24