14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭਾਰਤੀ ਵਿੱਦਿਅਕ ਦਿ੍ਸ਼ਟੀਕੋਣ ਗਿਆਨ, ਹੁਨਰ ਤੇ ਸੱਭਿਆਚਾਰ ਦਾ ਸੰਤੁਲਨ-ਦੇਸਰਾਜ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਜਸਪਾਲ ਸਿੰਘ)-ਡੀ. ਏ. ਵੀ. ਯੂਨੀਵਰਸਿਟੀ ਦੇ ਆਡੀਟੋਰੀਅਮ 'ਚ ਕਰਵਾਏ ਇਕ ਸਮਾਰੋਹ ਦੌਰਾਨ ਬੋਲਦੇ ਹੋਏ ਵਿੱਦਿਆ ਭਾਰਤੀ ਦੇ ਰਾਸ਼ਟਰੀ ਜਨਰਲ ਸਕੱਤਰ ਸ੍ਰੀ ਦੇਸਰਾਜ ਨੇ ਕਿਹਾ ਕਿ ਭਾਰਤੀ ਵਿਦਿਅਕ ਦਿ੍ਸ਼ਟੀਕੋਣ ਗਿਆਨ, ਹੁਨਰ ਤੇ ਸੱਭਿਆਚਾਰ ਦਾ ਸੰਤੁਲਨ ਹੈ | ਇਹ ਇਕ ਸਵੈ-ਨਿਰਭਰ ਭਾਰਤ ਦੀ ਨੀਂਹ ਹੈ ਤੇ ਇਹ ਦੇਸ਼ ਦੀ ਸੰਸਕਿ੍ਤੀ ਕੁਦਰਤ, ਤਰੱਕੀ ਤੇ ਤਬਦੀਲੀ ਦਾ ਆਧਾਰ ਹੈ | ਉਨ੍ਹਾਂ ਕਿਹਾ ਕਿ ਭਾਰਤੀ ਵਿਦਿਅਕ ਦਿ੍ਸ਼ਟੀਕੋਣ ਸਿੱਖਿਆ ਦੇ ਨਾਲ-ਨਾਲ ਸਾਨੂੰ ਨੈਤਿਕ ਮੁੱਲਾਂ ਬਾਰੇ ਵੀ ਗਿਆਨ ਪ੍ਰਦਾਨ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਦਿ੍ਸ਼ਟੀਕੋਣ ਦਾ ਉਦੇਸ਼ ਸਾਡੀ ਸੰਸਕਿ੍ਤੀ, ਕਦਰਾਂ-ਕੀਮਤਾਂ ਤੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਪ੍ਰਣਾਲੀ ਨੂੰ ਆਕਾਰ ਦੇਣਾ ਹੈ | ਇਹ ਦਿ੍ਸ਼ਟੀਕੋਣ, 2020 ਦੀ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹੁਨਰ-ਆਧਾਰਿਤ, ਨੈਤਿਕਤਾ ਤੇ ਸੰਪੂਰਨ ਵਿਕਾਸ 'ਤੇ ਜ਼ੋਰ ਦਿੰਦਾ ਹੈ | ਸ੍ਰੀ ਦੇਸਰਾਜ ਨੇ ਕਿਹਾ ਕਿ ਇਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਨ ਦੀ ਲੋੜ ਹੈ, ਜੋ ਭਾਰਤ ਨੂੰ ਸਵੈ-ਨਿਰਭਰ, ਸਮਰੱਥ ਅਤੇ ਸਸ਼ਕਤ ਬਣਾ ਸਕੇ ਤੇ ਖੁੱਲ੍ਹੀਆਂ ਅੱਖਾਂ ਨਾਲ ਇਕ ਖੁਸ਼ਹਾਲ ਨਵੇਂ ਭਾਰਤ ਦੇ ਟੀਚੇ ਨੂੰ ਦੇਖ ਸਕੇ | ਇਸ ਤੋਂ ਪਹਿਲਾਂ ਵਿਦਿਆ ਭਾਰਤੀ ਦੇ ਆਲ ਇੰਡੀਆ ਜਨਰਲ ਸਕੱਤਰ ਸ੍ਰੀ ਦੇਸਰਾਜ ਦੇ ਯੂਨੀਵਰਸਿਟੀ ਵਿਖੇ ਪਹੁੰਚਣ 'ਤੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਵਿਦਿਆ ਭਾਰਤੀ ਪੰਜਾਬ ਦੇ ਖਜ਼ਾਨਚੀ ਵਿਜੈ ਠਾਕੁਰ, ਵਿਦਿਆ ਭਾਰਤੀ ਪੰਜਾਬ ਦੇ ਰਾਜ ਸੰਪਰਕ ਮੁਖੀ ਸੁਖਦੇਵ ਵਸ਼ਿਸ਼ਟ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ ਭਾਜਪਾ ਦੀ ਫਿਰਕੂ ਸੋਚ ਦਾ ਪ੍ਰਗਟਾਵਾ-ਸਿੱਖ ਤਾਲਮੇਲ ਕਮੇਟੀ ਅਗਲੀ ਖ਼ਬਰ ਕਾਰੋਬਾਰੀਆਂ ਲਈ ਲਗਾਇਆ ਵਪਾਰਕ ਲਾਇਸੈਂਸ ਫੀਸ ਦਾ ਕੈਂਪ <br/>
Ad Position 24