14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ ਭਾਜਪਾ ਦੀ ਫਿਰਕੂ ਸੋਚ ਦਾ ਪ੍ਰਗਟਾਵਾ-ਸਿੱਖ ਤਾਲਮੇਲ ਕਮੇਟੀ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ)-ਪਿੱਛਲੇ ਲੰਮੇਂ ਸਮੇਂ ਤੋਂ ਜੇਲ੍ਹ੍ਹਾਂ 'ਚ ਬੰਦ ਬੰਦੀ ਸਿੰਘਾਂ ਬਾਰੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਦਿੱਤੇ ਗਏ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਬਿੱਟੂ ਦਾ ਬਿਆਨ ਹੀ ਨਹੀਂ, ਸਗੋਂ ਇਹ ਬੀ. ਜੇ. ਪੀ. ਦੀ ਫਿਰਕੂ ਤੇ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਹੈ | ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਤੇ ਗੁਰਦੀਪ ਸਿੰਘ (ਕਾਲੀਆ ਕਾਲੋਨੀ) ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ ਕਿ ਰਵਨੀਤ ਬਿੱਟੂ ਨੂੰ ਬਿਆਨ ਦੇਣ ਤੋਂ ਪਹਿਲਾਂ ਬੀ. ਜੇ. ਪੀ. ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਾਰੀ ਨੋਟੀਫਿਕੇਸ਼ਨ ਨੂੰ ਜ਼ਰੂਰ ਪੜ੍ਹ੍ਹਨਾ ਚਾਹੀਦਾ ਸੀ | ਆਗੂਆਂ ਨੇ ਕਿਹਾ ਬੀ. ਜੇ. ਪੀ. ਦੀ ਨੀਤੀ ਹਮੇਸ਼ਾਂ ਤੋਂ ਹੀ ਸਿੱਖ ਵਿਰੋਧੀ ਰਹੀ ਹੈ | ਉਨ੍ਹ੍ਹਾਂ ਬਿੱਟੂ ਨੂੰ ਸਵਾਲ ਕੀਤਾ ਕਿ ਜਬਰ ਜਨਾਹ ਵਾਲੇ ਬਾਬੇ ਨੂੰ ਮੌਤ ਤੱਕ ਦੀ ਹੋਈ ਉਮਰ ਕੈਦ ਦੇ ਬਾਵਜੂਦ ਸਮੇਂ-ਸਮੇਂ 'ਤੇ 40-40 ਦਿਨਾ ਦੀ ਪੈਰੋਲ ਮਿਲ ਜਾਂਦੀ ਹੈ, ਕੀ ਉਦੋਂ ਕਾਨੂੰਨ ਹੋਰ ਹੋ ਜਾਂਦਾ ਹੈ | ਉਨ੍ਹ੍ਹਾਂ ਕਿਹਾ ਕਿ ਇਹੋ ਜਿਹੀ ਦੋਗਲੀ ਨੀਤੀ ਨੇ ਸਿੱਖ ਕੌਮ 'ਚ ਬੇਗਾਨਗੀ ਦੀ ਸੋਚ ਪੈਦਾ ਕਰ ਦਿੱਤੀ ਹੈ, ਜਿਸ ਦੇ ਸਿੱਟੇ ਕਦੀ ਵੀ ਸਹੀ ਨਹੀਂ ਨਿਕਲ ਸਕਦੇ | ਇਸ ਮੌਕੇ ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ ਪਾਲੀ ਚੱਢਾ, ਬਲਦੇਵ ਸਿੰਘ (ਸੰਤ ਨਗਰ) ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਤੇਜਬੀਰ ਸਿੰਘ ਹੁੰਦਲ ਦੇ ਨਾਂਅ 'ਤੇ ਸਰਬੋਤਮ ਫਾਰਵਰਡ ਨੂੰ ਦਿੱਤਾ ਜਾਵੇਗਾ ਐਵਾਰਡ ਅਗਲੀ ਖ਼ਬਰ ਭਾਰਤੀ ਵਿੱਦਿਅਕ ਦਿ੍ਸ਼ਟੀਕੋਣ ਗਿਆਨ, ਹੁਨਰ ਤੇ ਸੱਭਿਆਚਾਰ ਦਾ ਸੰਤੁਲਨ-ਦੇਸਰਾਜ
Ad Position 24