14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਵਾਮੀ ਦਯਾਨੰਦ ਸਰਸਵਤੀ ਭਾਰਤੀ ਸੱਭਿਆਚਾਰ ਤੇ ਵਿਰਾਸਤ ਪ੍ਰਤੀ ਰਾਸ਼ਟਰੀ ਸੈਮੀਨਾਰ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਜਸਪਾਲ ਸਿੰਘ)-ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵੂਮੈਨ ਜਲੰਧਰ ਦੇ ਹਿਸਟਰੀ ਵਿਭਾਗ ਨੇ ਸਵਾਮੀ ਦਯਾਨੰਦ ਸਰਸਵਤੀ ਭਾਰਤੀ ਸੱਭਿਆਚਾਰ ਤੇ ਵਿਰਾਸਤ ਪ੍ਰਤੀ ਬੇਮਿਸਾਲ ਯੋਗਦਾਨ ਵਿਸ਼ੇ 'ਤੇ ਇਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ | ਇਹ ਸੈਮੀਨਾਰ ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ (ਆਈ. ਸੀ. ਐਚ. ਆਰ.), ਨਵੀਂ ਦਿੱਲੀ ਦੁਆਰਾ ਸਪਾਂਸਰ ਕੀਤਾ | ਸੈਮੀਨਾਰ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਕਾਲਜ ਦੀ ਪਿ੍ੰਸੀਪਲ ਡਾ. ਪੂਜਾ ਪਰਾਸ਼ਰ, ਸੈਮੀਨਾਰ ਦੇ ਕਨਵੀਨਰ ਕਵਲਜੀਤ ਕੌਰ ਤੇ ਸੈਮੀਨਾਰ ਦੇ ਕੋਆਰਡੀਨੇਟਰ ਡਾ. ਰੇਣੂ ਬਾਲਾ ਦੁਆਰਾ ਵਿਸ਼ੇਸ਼ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ | ਸਵਾਗਤੀ ਭਾਸ਼ਨ ਯੋਗ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਨੇ ਦਿੱਤਾ | ਮੁੱਖ ਭਾਸ਼ਨ ਡਾ. ਜੈਵੀਰ ਐਸ. ਧਨਖੜ, ਪ੍ਰੋਫੈਸਰ ਤੇ ਮੁਖੀ, ਹਿਸਟਰੀ ਅਤੇ ਪੁਰਾਤੱਤਵ ਵਿਭਾਗ, ਐਮ. ਡੀ. ਯੂਨੀਵਰਸਿਟੀ ਰੋਹਤਕ ਹਰਿਆਣਾ ਦੁਆਰਾ ਦਿੱਤਾ ਗਿਆ | ਉਨ੍ਹਾਂ ਨੇ ਸਵਾਮੀ ਦਯਾਨੰਦ ਸਰਸਵਤੀ ਦੇ ਦਾਰਸ਼ਨਿਕ ਵਿਚਾਰਾਂ ਤੇ ਸੁਧਾਰਵਾਦੀ ਦਿ੍ਸ਼ਟੀਕੋਣ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਚਰਚਾ ਕੀਤੀ ਕਿ ਕਿਵੇਂ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਆਧੁਨਿਕ ਭਾਰਤੀ ਸਮਾਜ ਤੇ ਸੱਭਿਆਚਾਰਕ ਚੇਤਨਾ ਨੂੰ ਆਕਾਰ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਸੈਮੀਨਾਰ ਤਕਨੀਕੀ ਸੈਸ਼ਨ-9 ਨਾਲ ਅੱਗੇ ਵਧਿਆ, ਜਿਥੇ ਉੱਘੇ ਵਿਦਵਾਨਾਂ ਨੇ ਆਪਣੀਆਂ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ | ਡਾ. ਮਨੂ ਸ਼ਰਮਾ ਐਸੋਸੀਏਟ ਪ੍ਰੋਫੈਸਰ ਤੇ ਮੁਖੀ ਹਿਸਟਰੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ ਭਾਰਤੀ ਸੱਭਿਆਚਾਰ ਤੇ ਸਮਾਜ ਵਿਚ ਸਵਾਮੀ ਦਯਾਨੰਦ ਸਰਸਵਤੀ ਦੇ ਯੋਗਦਾਨ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ | ਡਾ. ਪਿ੍ਯਤੋਸ਼ ਸ਼ਰਮਾ ਪ੍ਰੋਫੈਸਰ ਹਿਸਟਰੀ ਵਿਭਾਗ ਸਾਬਕਾ ਚੇਅਰਪਰਸਨ ਤੇ ਫੈਲੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਰੀਆ ਸਮਾਜ ਦੀ ਇਤਿਹਾਸਕ ਮਹੱਤਤਾ ਅਤੇ ਭਾਰਤ ਵਿਚ ਸਮਾਜਿਕ ਤੇ ਵਿਦਿਅਕ ਸੁਧਾਰਾਂ 'ਤੇ ਇਸ ਦੇ ਪ੍ਰਭਾਵ ਬਾਰੇ ਗੱਲ ਕੀਤੀ | ਡਾ. ਮੋਨਿਕਾ ਸ਼ਰਮਾ ਐਸੋਸੀਏਟ ਪ੍ਰੋਫੈਸਰ ਹਿਸਟਰੀ ਵਿਭਾਗ ਤੇ ਡਾਇਰੈਕਟਰ ਗਾਂਧੀਅਨ ਸਟੱਡੀਜ਼ ਸੈਂਟਰ ਕੰਨਿਆ ਮਹਾਂ ਵਿਦਿਆਲਿਆ ਜਲੰਧਰ ਨੇ ਭਾਰਤੀ ਸੱਭਿਆਚਾਰਕ ਪਛਾਣ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਸਵਾਮੀ ਦਯਾਨੰਦ ਸਰਸਵਤੀ ਦੇ ਵਿਚਾਰਾਂ ਦੀ ਸਾਰਥਕਤਾ ਨੂੰ ਉਜਾਗਰ ਕੀਤਾ | ਸੈਮੀਨਾਰ ਦੌਰਾਨ ਡਾ. ਮੁਹੰਮਦ ਇਦਰੀਸ, ਪ੍ਰੋਫੈਸਰ, ਹਿਸਟਰੀ ਵਿਭਾਗ ਤੇ ਇੰਚਾਰਜ, ਸ਼ਹੀਦ ਊਧਮ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸਮਾਪਤੀ ਭਾਸ਼ਨ ਦਿੱਤਾ | ਸਮਾਗਮ ਵਿਚ ਸੈਮੀਨਾਰ ਦੇ ਵਿਸ਼ੇ ਨਾਲ ਸੰਬੰਧਤ ਇਕ ਕਿਤਾਬ ਦਾ ਰਿਲੀਜ਼ ਵੀ ਹੋਇਆ, ਜੋ ਕਿ ਭਾਰਤੀ ਸੱਭਿਆਚਾਰ ਤੇ ਵਿਰਾਸਤ ਦੇ ਅਧਿਐਨ ਵਿਚ ਇਕ ਮਹੱਤਵਪੂਰਨ ਅਕਾਦਮਿਕ ਯੋਗਦਾਨ ਹੈ |
Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਆਯੁਰਵੈਦਿਕ ਕਾਲਜ ਜਲੰਧਰ 'ਚ ਵਿਆਖਿਆਨ ਪੋ੍ਰਗਰਾਮ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਦੇ ਵਾਰਡ 'ਚ ਖੁੱਲ੍ਹੀ ਆਮ ਆਦਮੀ ਕਲੀਨਿਕ
Ad Position 24