ਜਲੰਧਰ, 1 ਅਪ੍ਰੈਲ (ਪਵਨ ਖਰਬੰਦਾ)-ਲੈਫ਼ਟੀਨੈਂਟ ਜਨਰਲ ਅਮਿਤ ਕਬਥਿਆਲ ਵਾਈ.ਐਸ.ਐਮ., ਐਸ.ਐਮ. ਲੈਫ਼ਟੀਨੈਂਟ ਜਨਰਲ ਨੇ ਅੱਜ ਵਜਰਾ ਕੋਰ ਦੀ ਕਮਾਨ ਸੰਭਾਲ ਲਈ ¢ ਕਮਾਂਡ ਸੰਭਾਲਣ 'ਤੇ ਕੋਰ ਕਮਾਂਡਰ ਨੇ ਵਜਰਾ ਸ਼ੌਰਿਆ ਸਥਾਨ 'ਤੇ ਫੁੱਲਮਾਲਾ ਭੇਟ ਕਰਕੇ ਡਿਊਟੀ ਦÏਰਾਨ ਸਰਵਉਚ ਕੁਰਬਾਨੀ ਦੇਣ ਵਾਲੇ ਬਹਾਦਰ ਪੁੱਤਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ¢ ਉਨ੍ਹਾਂ ਨੇ ਸਾਰੇ ਰੈਂਕ ਦੇ ਸੈਨਿਕਾਂ ਨੂੰ ਸੰਚਾਲਨ ਤਿਆਰੀ ਦੇ ਉਚਤਮ ਮਿਆਰਾਂ ਨੂੰ ਬਣਾਈ ਰੱਖਣ, ਬਦਲਦੀਆਂ ਚੁਨੌਤੀਆਂ ਦੇ ਤੇਜ਼ੀ ਨਾਲ ਅਨੁਕੂਲ ਹੋਣ, ਭਾਰਤੀ ਫ਼ੌਜ ਦੇ ਮੁੱਲਾਂ ਅਤੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਅਤੇ ਸੰਗਠਨਾਤਮਕ ਉੱਮਤਾ ਅਤੇ ਰਾਸ਼ਟਰ ਨਿਰਮਾਣ 'ਚ ਸਰਗਰਮੀ ਨਾਲ ਯੋਗਦਾਨ ਪਾਉਣ ਲਈ ਕਿਹਾ ¢ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਇਕ ਸਾਬਕਾ ਵਿਦਿਆਰਥੀ, ਲੈਫ਼ਟੀਨੈਂਟ ਜਨਰਲ ਅਮਿਤ ਕਬਥਿਆਲ ਗੜ੍ਹਵਾਲ ਰਾਈਫ਼ਲਜ਼ ਦੇ ਦੂਜੀ ਪੀੜ੍ਹੀ ਦੇ ਅਧਿਕਾਰੀ ਹਨ ਤੇ ਉਨ੍ਹਾਂ ਨੇ ਮਨੀਪੁਰ ਦੇ ਚੁਣੌਤੀਪੂਰਨ ਬਗ਼ਾਵਤ ਵਿਰੋਧੀ ਵਾਤਾਵਰਨ 'ਚ ਆਸਾਮ ਰਾਈਫ਼ਲਜ਼ ਸੈਕਟਰ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਪੂਰਬੀ ਸਿੱਕਮ ਖੇਤਰ 'ਚ ਇੱਕ ਪਹਾੜੀ ਡਿਵੀਜ਼ਨ ਦੀ ਵੀ ਕਮਾਂਡ ਕੀਤੀ ਹੈ¢ ਉਨ੍ਹਾਂ ਨੇ ਕਈ ਮਹੱਤਵਪੂਰਨ ਸਿਖਲਾਈ ਅਤੇ ਸਟਾਫ਼ ਅਹੁਦਿਆਂ 'ਤੇ ਵੀ ਕੰਮ ਕੀਤਾ ਹੈ, ਜਿਸ 'ਚ ਲਾਓ ਪੀਡੀਆਰ 'ਚ ਭਾਰਤੀ ਫ਼ੌਜ ਸਿਖਲਾਈ ਟੀਮ ਦੇ ਨਾਲ ਇਕ ਕਾਰਜਕਾਲ ਸ਼ਾਮਿਲ ਹੈ, ਜਿਸ ਰਾਹੀਂ ਉਨ੍ਹਾਂ ਨੇ ਭਾਰਤ ਦੀ ਵਿਸ਼ਵ-ਵਿਆਪੀ ਫ਼ੌਜੀ ਕੂਟਨੀਤੀ ਵਿੱਚ ਯੋਗਦਾਨ ਪਾਇਆ¢ ਲੈਫ਼ਟੀਨੈਂਟ ਜਨਰਲ ਅਮਿਤ ਕਬਥਿਆਲ ਨੂੰ ਆਪਣੇ ਸ਼ਾਨਦਾਰ ਕੈਰੀਅਰ ਦੌਰਾਨ ਵਿਲੱਖਣ ਸੇਵਾ ਲਈ ਯੁੱਧ ਸੇਵਾ ਮੈਡਲ, ਸੈਨਾ ਮੈਡਲ (ਬਹਾਦਰੀ), ਅਤੇ ਸੈਨਾ ਮੈਡਲ ਦਾ ਬਾਰ ਸਮੇਤ ਕਈ ਹੋਰ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ¢ ਵਜਰਾ ਕੋਰ ਦੀ ਕਮਾਂਡ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਹਮਾਸਤਰ ਕੋਰ ਦੇ ਚੀਫ਼ ਆਫ਼ ਸਟਾਫ਼ ਵਜੋਂ ਸੇਵਾ ਨਿਭਾਈ ¢ ਲੈਫ਼ਟੀਨੈਂਟ ਜਨਰਲ ਅਮਿਤ ਕਬਥਿਆਲ ਲੈਫ਼ਟੀਨੈਂਟ ਜਨਰਲ ਅਜੈ ਚਾਂਦਪੁਰੀਆ ਦੀ ਥਾਂ ਲਈ ਹੈ, ਜਿਨ੍ਹਾਂ ਨੇ ਜੁਲਾਈ 2024 ਤੋਂ ਵਜਰਾ ਕੋਰ ਦੀ ਕਮਾਨ ਸੰਭਾਲੀ ਸੀ ¢ ਲੈਫ਼ਟੀਨੈਂਟ ਜਨਰਲ ਅਜੈ ਚਾਂਦਪੁਰੀਆ ਹੁਣ ਆਰਮੀ ਵਾਰ ਕਾਲਜ, ਮਹੂ ਦੇ ਕਮਾਡੈਂਟ ਵਜੋਂ ਅਹੁਦਾ ਸੰਭਾਲਣਗੇ ¢