ਜਲੰਧਰ, 1 ਅਪ੍ਰੈਲ (ਡਾ.ਜਤਿੰਦਰ ਸਾਬੀ)-ਪੰਜਾਬ ਪੁਲਿਸ ਦੀ ਘੋੜ ਸਵਾਰੀ ਟੀਮ ਨੇ ਜਿਸ 'ਚ ਇੰਦਰਬੀਰ ਸਿੰਘ ਆਪਣੇ ਘੋੜੇ ਕਵਿਤਾ, ਏ. ਐਸ. ਆਈ. ਜਰਮਨਜੀਤ ਸਿੰਘ ਨੇ ਆਪਣੇ ਘੋੜੇ ਬਾਦਲ, ਹੌਲਦਾਰ ਜਤਿੰਦਰ ਸਿੰਘ ਨੇ ਆਪਣੇ ਘੋੜੇ ਰਾਧਾ ਤੇ ਸਿਪਾਹੀ ਵਿਸ਼ਾਲ ਕੁਮਾਰ ਨੇ ਆਪਣੇ ਘੋੜੇ ਵਿਰਾਟ ਨਾਲ ਪੁਲਿਸ ਸ਼ੋਅ ਜੰਪਿੰਗ (ਨਾਰਮਲ) ਮੁਕਾਬਲੇ ਜੋ ਦਿੱਲੀ ਹਾਰਸ਼ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ | ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਘੋੜ ਸਵਾਰਾਂ ਨੇ ਸ਼ੋਅ ਜੰਪਿਗ ਫਾਲਟ ਐਂਡ ਆਊਟ 'ਚੋਂ ਸੀਨੀਅਰ ਸਿਪਾਹੀ ਵਿਸ਼ਾਲ ਕੁਮਾਰ ਦੇ ਘੋੜੇ ਵਿਰਾਟ ਨੇ ਸੋਨ ਤਗਮਾ, ਇੰਦਰਬੀਰ ਸਿੰਘ ਡੀ. ਆਈ. ਜੀ. (ਆਈ. ਪੀ. ਐਸ.) ਨੇ ਹਾਰਸ ਸ਼ੋਅ ਟਾਈਮ 'ਚੋਂ ਚਾਂਦੀ ਦਾ ਤਗਮਾ, ਏ. ਐਸ. ਆਈ. ਜਰਮਨਜੀਤ ਸਿੰਘ ਦੇ ਘੋੜੇ ਬਾਦਲ ਨੇ ਕਾਂਸੀ ਦਾ ਤਗਮਾ, ਹੌਲਦਾਰ ਜਤਿੰਦਰ ਸਿੰਘ ਦੇ ਘੋੜੇ ਰਾਧਾ ਨੇ ਚੌਥਾ ਸਥਾਨ ਹਾਸਿਲ ਕੀਤਾ |