ਕਪੂਰਥਲਾ, 3 ਅਪ੍ਰੈਲ (ਅਮਰਜੀਤ ਕੋਮਲ)-ਸਿਰਜਣਾ ਕੇਂਦਰ ਵਲੋਂ ਬਹੁਪੱਖੀ ਲੇਖਕ ਤੇ ਅਨੁਵਾਦਕ ਪ੍ਰਕਾਸ਼ ਕੌਰ ਸੰਧੂ ਦੇ ਸਨਮਾਨ 'ਚ ਸਿਰਜਣਾ ਕੇਂਦਰ ਕਪੂਰਥਲਾ ਦੇ ਵਿਰਸਾ ਵਿਹਾਰ ਵਿਚਲੇ ਦਫ਼ਤਰ ਵਿਚ ਇਕ ਸਮਾਗਮ ਕਰਵਾਇਆ, ਜਿਸ 'ਚ ਤੇਜਿੰਦਰ ਸਿੰਘ ਮੋੜ ਸੇਵਾ ਮੁਕਤ ਡੀ. ਆਈ. ਜੀ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਸਿਰਜਣਾ ਕੇਂਦਰ ਦੇ ਪ੍ਰਧਾਨ ਤੇ ਉੱਘੇ ਸ਼ਾਇਰ ਕੰਵਰਇਕਬਾਲ ਸਿੰਘ, ਗੁਰਤੇਜ ਸਿੰਘ ਰਾਜਾ ਸੰਧੂ, ਉੱਘੇ ਸ਼ਾਇਰ ਸੁਰਜੀਤ ਸਾਜਨ ਤੇ ਰੂਪ ਦਬੁਰਜੀ ਨੇ ਕੀਤੀ | ਸਮਾਗਮ ਦੀ ਸ਼ੁਰੂਆਤ 'ਤੇ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜਖ਼ਾਨ ਨੇ ਮਰਹੂਮ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਦੇ ਜੀਵਨ ਇਤਿਹਾਸ ਤੇ ਪ੍ਰਕਾਸ਼ ਕੌਰ ਸੰਧੂ ਦੇ ਸਾਹਿਤਕ ਜੀਵਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਤੇ ਬਾਅਦ ਵਿਚ ਕਵੀ ਦਰਬਾਰ ਦਾ ਆਗਾਜ਼ ਹੋਇਆ, ਜਿਸ Ýਚ ਉੱਘੇ ਸ਼ਾਇਰ ਸੁਰਜੀਤ ਸਾਜਨ, ਰੂਪ ਦਬੁਰਜੀ, ਮਲਕੀਤ ਮੀਤ, ਅਵਤਾਰ ਸਿੰਘ ਗਿੱਲ, ਰਜਨੀ ਵਾਲੀਆ, ਪ੍ਰੋਮਿਲਾ ਅਰੋੜਾ, ਆਸ਼ੂ ਕੁਮਰਾ, ਅਵਤਾਰ ਸਿੰਘ ਭੰਡਾਲ, ਸਰਵਣ ਸਿੰਘ, ਅਮਨ ਗਾਂਧੀ, ਮੰਗਲ ਸਿੰਘ ਭੰਡਾਲ, ਤੇਜਬੀਰ ਸਿੰਘ ਤੇ ਹੋਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਸਮਾਗਮ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸਿਰਜਣਾ ਕੇਂਦਰ ਪੰਜਾਬੀ ਮਾਂ ਬੋਲੀ ਤੇ ਪ੍ਰਚਾਰ ਤੇ ਪਸਾਰ 'ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ | ਗੁਰਤੇਜ ਸਿੰਘ ਰਾਜਾ ਸੰਧੂ ਨੇ ਆਪਣੇ ਪਿਤਾ ਮਰਹੂਮ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਦੇ ਜੀਵਨ ਤੇ ਸਾਹਿਤਕ ਸਫ਼ਰ 'ਤੇ ਝਾਤ ਪਾਈ | ਆਦੇਸ਼ ਇੰਦਰ ਸਿੰਘ ਸੰਧੂ ਨੇ ਆਪਣੇ ਦਾਦਾ ਨਾਲ ਬਿਤਾਏ ਕੁੱਝ ਯਾਦਗਾਰ ਪਲ ਸਰੋਤਿਆਂ ਨਾਲ ਸਾਂਝੇ ਕੀਤੇ ਤੇ ਬਾਅਦ ਵਿਚ ਸੰਧੂ ਪਰਿਵਾਰ ਵਲੋਂ ਬਹੁਪੱਖੀ ਲੇਖਕ ਪ੍ਰਕਾਸ਼ ਕੌਰ ਸੰਧੂ ਨੂੰ 'ਸੁਰਿੰਦਰਪਾਲ ਸਿੰਘ ਸੰਧੂ ਯਾਦਗਾਰੀ' ਪੁਰਸਕਾਰ ਜਿਸ 'ਚ ਯਾਦਗਾਰੀ ਚਿੰਨ੍ਹ ਤੇ ਸਨਮਾਨ ਰਾਸ਼ੀ ਨਾਲ ਸਨਮਾਨਿਤ ਕੀਤਾ | ਉੱਘੇ ਸ਼ਾਇਰ ਕੰਵਰ ਇਕਬਾਲ ਸਿੰਘ, ਸਹਿਬਾਜ ਖ਼ਾਨ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ ਗਿੱਲ, ਅਵਤਾਰ ਸਿੰਘ ਭੰਡਾਲ ਨੇ ਸੁਰਿੰਦਰਪਾਲ ਸਿੰਘ ਸੰਧੂ ਦੀ ਸੁਪਤਨੀ ਸਰਬਜੀਤ ਕੌਰ ਸੰਧੂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ | ਉਪਰੰਤ ਸੰਧੂ ਪਰਿਵਾਰ ਨੇ ਸਿਰਜਣਾ ਕੇਂਦਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਤੇਜਿੰਦਰ ਸਿੰਘ ਮੌੜ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ | ਸਮਾਗਮ 'ਚ ਰਵਿੰਦਰ ਸਿੰਘ ਬੈਂਸ, ਹਰਿੰਦਰ ਸਿੰਘ ਬੈਂਸ ਬ੍ਰਦਰ ਕੈਨੇਡਾ, ਡਾ. ਪਿ੍ਤਪਾਲ ਸਿੰਘ, ਨਰਿੰਦਰ ਸਿੰਘ ਚੀਮਾ, ਸੰਧੂ ਪਰਿਵਾਰ ਦੀ ਨੂੰ ਹ ਸੁਖਵਿੰਦਰ ਕੌਰ ਸੰਧੂ, ਪੋਤਰੇ ਜਗਤੇਸ਼ਵਰ ਸਿੰਘ ਸੰਧੂ ਤੇ ਹੋਰ ਸ਼ਖ਼ਸੀਅਤਾਂ ਨੂੰ ਦੁਸ਼ਾਲਿਆਂ ਨਾਲ ਨਿਵਾਜਿਆ | ਇਸ ਮੌਕੇ ਬੋਲਦਿਆਂ ਤੇਜਿੰਦਰ ਸਿੰਘ ਮੌੜ ਨੇ ਕਿਹਾ ਕਿ ਮਰਹੂਮ ਸ਼ਾਇਰ ਸੰਧੂ ਇਕ ਅਫ਼ਸਰ ਹੋਣ ਦੇ ਨਾਲ-ਨਾਲ ਸੰਵੇਦਨਸ਼ੀਲ ਸ਼ਾਇਰ ਸਨ | ਸਨਮਾਨਿਤ ਸ਼ਾਇਰ ਪ੍ਰਕਾਸ਼ ਕੌਰ ਸੰਧੂ ਨੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸੰਧੂ ਪਰਿਵਾਰ ਦੇ ਸਿਰਜਣਾ ਕੇਂਦਰ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਪਰਮਜੀਤ ਸਿੰਘ ਮਾਨਸਾ, ਡਾ. ਹਰਪ੍ਰੀਤ ਸਿੰਘ ਰਾਣਾ, ਪੇ੍ਰਮਜੀਤ ਸਿੰਘ, ਐਸ. ਕੇ. ਤਲਵਾੜ, ਅਮਨਦੀਪ ਸਿੰਘ, ਨਰੇਸ਼ ਕਾਲੀਆ, ਹਰਪ੍ਰੀਤ ਸਿੰਘ, ਅਮਰ ਸਿੰਘ, ਗੁਰਤੇਜ ਸਿੰਘ ਮੌੜ, ਰਣਬੀਰ ਸਿੰਘ ਬਰਾੜ, ਸੌਰਵ ਮੜੀਆ, ਫਤਿਹਜੀਤ ਸਿੰਘ, ਮਨਰਾਜ ਸਿੰਘ ਦਿਓਲ, ਜਸਮੀਤ ਸਿੰਘ ਫੁੱਲ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ |