ਜਲੰਧਰ, 3 ਅਪ੍ਰੈਲ (ਜਸਪਾਲ ਸਿੰਘ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਧਨਾਲ ਕਲਾਂ ਵਿਖੇ ਪ੍ਰਾਇਮਰੀ ਸਾਲ ਪ੍ਰੋਗਰਾਮ 'ਤੇ ਵਿਸ਼ੇਸ਼ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ 'ਚ ਕੁੱਲ 25 ਭਾਗੀਦਾਰਾਂ ਨੇ ਹਿੱਸਾ ਲਿਆ ¢ ਸਮਾਗਮ ਦੀ ਪ੍ਰਧਾਨਗੀ ਪਿ੍ੰਸੀਪਲ ਸ੍ਰੀਮਤੀ ਬਲਜੀਤ ਕੌਰ ਨੇ ਕੀਤੀ | ਮੁੱਖ ਪਤਵੰਤਿਆਂ 'ਚ ਦਵਿੰਦਰਜੀਤ ਸਿੰਘ ਛਾਬੜਾ (ਰਿਸੋਰਸ ਪਰਸਨ), ਸੰਤੋਖ ਸਿੰਘ ਅਤੇ ਦਵਿੰਦਰ ਸਿੰਘ ਆਨੰਦ ਸ਼ਾਮਿਲ ਸਨ ¢ ਆਰ.ਓ. ਜਲੰਧਰ ਫੈਸੀਲੀਟੇਟਰ, ਵੱਖ-ਵੱਖ ਅਕਾਲ ਅਕੈਡਮੀਆਂ ਤੋਂ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ ¢ ਵਰਕਸ਼ਾਪ ਦੇ ਉਦੇਸ਼ਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਵਿਦਿਆਰਥੀਆਂ ਨੂੰ ਦਿਸ਼ਾ ਦੇਣਾ, ਪ੍ਰਾਇਮਰੀ ਪੱਧਰ 'ਤੇ ਨੀਂਹ ਮਜ਼ਬੂਤ ਕਰਨ ਲਈ ਸਹਾਇਕ ਸਮੱਗਰੀ ਪ੍ਰਦਾਨ ਕਰਨਾ, ਅਧਿਆਪਕਾਂ ਦੀਆਂ ਵਿਧੀਆਂ ਨੂੰ ਅਪਗ੍ਰੇਡ ਕਰਨਾ, ਹਰ ਵਿਦਿਆਰਥੀ ਦੀ ਸਮਰੱਥਾ ਅਨੁਸਾਰ ਨੀਤੀ ਅਪਨਾਉਣਾ ਅਤੇ ਅਕਾਦਮਿਕ, ਨੈਤਿਕ ਤੇ ਅਧਿਆਤਮਿਕ ਵਿਕਾਸ ਨੂੰ ਜੋੜਦੀ ਸੰਪੂਰਨ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸ਼ਾਮਿਲ ਸੀ ¢ ਪ੍ਰੋਗਰਾਮ 'ਚ ਕਲਗੀਧਰ ਟਰੱਸਟ ਦੀ ਜਾਣ-ਪਛਾਣ ਸ੍ਰੀ ਛਾਬੜਾ ਦੁਆਰਾ ਨਵੀਨਤਾਕਾਰੀ ਸਿੱਖਿਆ ਵਿਧੀਆਂ ਅਤੇ ਏ.ਆਈ. ਦੀ ਭੂਮਿਕਾ 'ਤੇ ਸੈਸ਼ਨ, ਅਧਿਆਤਮਕ ਵਿਕਾਸ 'ਤੇ ਚਰਚਾ, ਅਧਿਆਪਕ-ਵਿਦਿਆਰਥੀ ਇੰਟਰਐਕਟਿਵ ਭਾਗੀਦਾਰੀ ਸ਼ਾਮਿਲ ਰਹੇ¢ ਇਸ ਮੌਕੇ ਦਵਿੰਦਰਜੀਤ ਸਿੰਘ ਛਾਬੜਾ, ਸ. ਸੰਤੋਖ ਸਿੰਘ ਅਤੇ ਸ. ਦਵਿੰਦਰ ਸਿੰਘ ਆਨੰਦ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |