ਜਲੰਧਰ, 3 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਵਿਖੇ ਸੰਗਤਾਂ ਨੂੰ ਗੁਰਬਾਣੀ ਅਤੇ ਕੀਰਤਨ ਨਾਲ ਜੋੜਨ ਲਈ 16 ਮਾਰਚ ਤੋਂ 30 ਮਾਰਚ ਤੱਕ ਗੁਰਬਾਣੀ ਕੀਰਤਨ ਤੇ ਤਬਲਾ ਸਿਖਲਾਈ ਦੀਆਂ ਕਲਾਸਾਂ ਲਗਾਈਆਂ ਗਈਆਂ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਿੱਖਿਆਰਥੀਆਂ ਨੇ ਹਿੱਸਾ ਲਿਆ | 31 ਮਾਰਚ ਨੂੰ ਕੀਰਤਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ 15 ਸਾਲ ਤੋਂ ਘੱਟ ਉਮਰ ਵਰਗ 'ਚ ਹਰਜਾਪ ਸਿੰਘ, ਪ੍ਰਭਗੁਣ ਕੌਰ ਤੇ ਦੀਕਸ਼ਾ, ਤਬਲਾ ਵਾਦਕ ਮੁਕਾਬਲੇ 'ਚ ਮਨਰਾਜ ਸਿੰਘ, ਪ੍ਰਭਨੂਰ ਸਿੰਘ ਤੇ ਗੁਰਸਿਮਰਨ ਸਿੰਘ ਅਤੇ ਓਪਨ ਵਰਗ ਮੁਕਾਬਲੇ ਵਿਚ ਕੰਵਲਰੀਤ ਕੌਰ ਤੇ ਅਰਸ਼ਪ੍ਰੀਤ ਕੌਰ, ਜਸਪਾਲ ਸਿੰਘ ਤੇ ਅਮਨਪ੍ਰੀ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਜੱਜਾਂ ਦੀ ਭੂਮਿਕਾ ਭਾਈ ਸਰਬਜੀਤ ਸਿੰਘ, ਭਾਈ ਅਵਤਾਰ ਸਿੰਘ ਖੋਜੀ, ਨਿਰਮਲ ਸਿੰਘ ਤੇ ਭਾਈ ਕਰਨਦੀਪ ਸਿੰਘ ਨੇ ਨਿਭਾਈ | ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਅਤੇ ਸਕੱਤਰ ਹਰਦੀਪ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲਿਆਂ ਨੂੰ ਸਨਮਾਨ ਚਿੰਨ੍ਹ ਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕਰਨਲ ਤੇਜਾ ਸਿੰਘ, ਜੇ. ਐਸ. ਵਾਲੀਆ, ਕੈਪਟਨ ਪੀ. ਐਸ. ਭੱਲਾ, ਗੁਰਦੀਪ ਸਿੰਘ, ਨਰਿੰਦਰਪਾਲ ਸਿੰਘ ਆਦਿ ਨੇ ਹਾਜ਼ਰੀ ਭਰੀ | ਇਸ ਤੋਂ ਇਲਾਵਾ 1 ਅਪ੍ਰੈਲ ਨੂੰ ਗੁਰਿਆੲਾੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਜੋਤੀ ਜੋਤਿ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਗੁਰਦੁਆਰਾ ਕਮੇਟੀ ਦੇ ਦੋ ਸਾਲ ਪੂਰੇ ਹੋਣ ਅਤੇ ਨਵੀਂ ਕਮੇਟੀ ਦੇ ਕੰਮਕਾਜ ਦੀ ਆਰੰਭਤਾਂ ਤੇ ਸ਼ੁਕਰਾਨਾ ਸਮਾਗਮ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਸੰਗਤੀ ਰੂਪ ਵਿਚ ਪਾਏ ਗਏ |