02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮਾਂ ਤਿ੍ਪੁਰਾ ਮਾਲਿਨੀ ਮੇਲੇ ਦੌਰਾਨ ਸ਼ਰਧਾ ਤੇ ਭਗਤੀ ਦੀ ਉਮੜੀ ਭੀੜ

Ad Position 21
No active advertisement
ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਸ਼ੈਲੀ)-ਸ੍ਰੀ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਰ ਵਿਖੇ ਮਾਂ ਤਿ੍ਪੁਰਾ ਮਾਲਿਨੀ ਦਾ 15ਵਾਂ ਸਾਲਾਨਾ ਮੇਲਾ ਮੰਦਰ ਪ੍ਰਬੰਦਕ ਕਮੇਟੀ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਮੇਲੇ ਸੰਬੰਧੀ 2 ਅਪ੍ਰੈਲ ਸ਼ਾਮ 5 ਵਜੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ, ਜਨਰਲ ਸਕੱਤਰ ਰਾਜੇਸ਼ ਵਿਜ ਤੇ ਹੋਰ ਮੈਂਬਰਾਂ ਦੁਆਰਾ ਝੰਡੇ ਦੀ ਰਸਮ ਅਦਾ ਕੀਤੀ ਗਈ | ਸਵੇਰੇ 8 ਵਜੇ ਦੇ ਕਰੀਬ ਮੰਦਰ ਦੇ ਪਰਿਸਰ ਵਿਚ ਇਕ ਧਾਰਮਿਕ ਸਟੇਜ਼ ਲਗਾਈ, ਜਿਥੇ ਦੂਰ-ਦੁਰਾਡੇ ਤੋਂ ਭਜਨ ਗਾਇਕਾਂ ਨੇ ਦਿਨ ਭਰ ਭਜਨ ਗਾਇਨ ਕੀਤਾ | ਮੇਲੇ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਮਾਤਾ ਤਿ੍ਪੁਰਾ ਮਾਲਿਨੀ ਦੇ ਦਰਬਾਰ ਢੋਲ ਵਜਾਉਂਦੇ ਹੋਏ ਝੰਡੇ ਲਾ ਕੇ ਪਹੁੰਚੇ ਅਤੇ ਮੱਥਾ ਟੇਕਿਆ | ਮੰਦਰ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਨੇ ਸਾਰੇ ਸ਼ਰਧਾਲੂਆਂ ਨੂੰ ਮਾਤਾ ਦੇ ਮੇਲੇ ਦੀ ਵਧਾਈ ਦਿੱਤੀ | ਉਨ੍ਹਾਂ ਨੇ ਇਸ ਮੌਕੇ ਕਈ ਥਾਵਾਂ 'ਤੇ ਲਗਾਏ ਗਏ ਲੰਗਰਾਂ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਕੈਸ਼ੀਅਰ ਪਵਿੰਦਰ ਬਹਿਲ, ਸੀਨੀਅਰ ਉਪ ਪ੍ਰਧਾਨ ਲਲਿਤ ਗੁਪਤਾ, ਬਲਦੇਵ ਆਨੰਦ, ਭੂਸ਼ਣ ਕੋਹਲੀ, ਮੰਦਰ ਪ੍ਰਬੰਧਨ ਕਮੇਟੀ ਦੇ ਰਮਨ ਸ਼ਰਮਾ, ਕੇ. ਡੀ. ਭੰਡਾਰੀ, ਉਸਤਾਦ ਦਰਸ਼ੀ ਚੱਢਾ, ਰਮੇਸ਼ ਕੁਮਾਰ ਲਾਲੀ, ਦਿਨੇਸ਼ ਜੋਸ਼ੀ, ਪੰਡਿਤ ਭੂਮੀ ਰਾਜ, ਰਣਜੀਤ ਗੁਪਤਾ ਅਤੇ ਕਮੇਟੀ ਦੇ ਟਰੱਸਟ ਮਹਾਂਕਾਲੀ ਮੰਦਰ ਦੇਵੀ ਤਾਲਾਬ ਜਲੰਧਰ ਵਲੋਂ ਹੋਰ ਹਾਜ਼ਰ ਸਨ | ਇਸ ਤੋਂ ਇਲਾਵਾ ਸ੍ਰੀ ਦੇਵੀ ਤਾਲਾਬ ਮੰਦਰ ਵਿਖੇ ਪਾਵਨ ਸਰੋਵਰ ਦੀ ਕਾਰ ਸੇਵਾ ਸਮਾਪਤ ਹੋਣ ਉਪਰੰਤ ਵੱਖ-ਵੱਖ ਤੀਰਥ ਸਥਾਨਾਂ ਦੀਆਂ ਨਦੀਆਂ ਤੋਂ ਲਿਆਂਦੇ ਗਏ ਪਵਿੱਤਰ ਜਲ ਨੂੰ ਸਰੋਵਰ 'ਚ ਮੰਦਰ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸ਼ੀਤਲ ਵਿਜ, ਜਨਰਲ ਸਕੱਤਰ ਰਾਜੇਸ਼ ਵਿਜ, ਖਜ਼ਾਨਚੀ ਪਵਿੰਦਰ ਬਹਿਲ ਤੇ ਹੋਰ ਕਮੇਟੀ ਮੈਂਬਰਾਂ ਅਤੇ ਸੰਤ ਸਮਾਜ ਦੀ ਅਗਵਾਈ ਵਿਚ ਸੰਤ ਸਮਾਜ ਵਲੋਂ ਵੈਦਿਕ ਮੰਤਰਾਂ ਦੇ ਜਾਪ ਨਾਲ ਪ੍ਰਵਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਸਬਾ ਜਮਸ਼ੇਰ ਦੀ ਮੁੱਖ ਸੜਕ ਮੰਗਦੀ ਹੈ ਸਰਕਾਰ ਦੀ ਸਵੱਲੀ ਨਜ਼ਰ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੀ ਨਿਗਮ ਯੂਨੀਅਨ ਨੇ ਕੀਤੀ ਨਿੰਦਾ <br/>
Ad Position 24
No active advertisement