02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੁੱਡ ਫਰਾਈਡੇ ਮੌਕੇ ਫੋਲੜੀਵਾਲ ਵਿਖੇ ਐਸ. ਡੀ. ਏ. ਚਰਚ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਜਸਪਾਲ ਸਿੰਘ)-ਗੁੱਡ ਫਰਾਈਡੇ ਮੌਕੇ ਫੋਲੜੀਵਾਲ ਵਿਖੇ ਐਸ. ਡੀ. ਏ. ਚਰਚ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਪਾਦਰੀ ਵਿਲੀਅਮ ਭੱਟੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਮਸੀਹੀ ਸੰਗਤਾਂ ਨੂੰ ਪਵਿੱਤਰ ਬਾਈਬਲ 'ਚੋਂ ਸੰਦਰਭ ਦਿੰਦਿਆਂ ਦੱਸਿਆ ਕਿ ਭਾਵੇਂ ਪ੍ਰਭੂ ਯਿਸੂ ਮਸੀਹ ਦੇ ਬਾਰ੍ਹਾਂ ਚੇਲੇ ਸਨ, ਪਰ ਉਨ੍ਹਾਂ ਤੋਂ ਇਲਾਵਾ ਇਕ ਗੁਪਤ ਚੇਲਾ ਵੀ ਸੀ, ਜਿਸ ਦਾ ਨਾਂਅ ਯੂਸਫ ਸੀ | ਯੂਸਫ ਨੇ ਬਹੁਤ ਹੀ ਨਿਡਰਤਾ ਨਾਲ ਉਸ ਸਮੇਂ ਦੇ ਹਾਕਮ ਪਿਲਾਤੁਸ ਕੋਲ ਜਾ ਕੇ ਪ੍ਰਭੂ ਯਿਸੂ ਮਸੀਹ ਦੀ ਲਾਸ਼ ਮੰਗੀ ਤੇ ਉਸ ਨੂੰ ਕਬਰ ਵਿਚ ਦਫਨਾਉਣ ਦੀ ਬੇਨਤੀ ਕੀਤੀ | ਪਾਦਰੀ ਸਾਹਿਬ ਨੇ ਬੜੇ ਹੀ ਵਿਸਤਾਰ ਪੂਰਵਕ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਤੇ ਉਨ੍ਹਾਂ ਦੀ ਸ਼ਹੀਦੀ ਬਾਰੇ ਸੰਗਤ ਨੂੰ ਪ੍ਰੇਰਿਤ ਕੀਤਾ ਅਤੇ ਆਤਮਿਕ ਸੰਦੇਸ਼ ਦਿੱਤਾ | ਸਮਾਗਮ ਵਿਚ ਮਸੀਹੀ ਸੰਗਤਾਂ ਤੋਂ ਇਲਾਵਾ ਚਰਚ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਵੱਡੀ ਗਿਣਤੀ ਵਿਚ ਮੌਜੂਦ ਰਹੇ | ਇਸ ਮੌਕੇ ਏਲਡਰ ਸੈਮਸਨ, ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ ਪੰਜਾਬ ਕਿ੍ਸ਼ਚੀਅਨ ਮੂਵਮੈਂਟ, ਐਡਵੋਕੇਟ ਰੋਹਿਤ ਮਸੀਹ ਅਵਰਾਹਮ, ਲਾਰੈਂਸ ਸੋਨੀ, ਡਿਕਸਨ ਸੋਨੀ, ਹੈਰੀ ਮਸੀਹ, ਸੋਨੀਆ ਜੈਕਬ, ਏਲਡਰ ਸੈਮੂਅਲ, ਟਾਇਸਨ ਸੋਨੀ, ਰੋਹਿਤ ਮਸੀਹ ਕੁਮਨ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸ਼ਨਗੜ੍ਹ ਚੌਕ 'ਚ ਟ੍ਰੈਫਿਕ ਲਾਈਟਾਂ ਲਗਾਉਣ ਦਾ ਕੰਮ ਇਲਾਕਾ ਵਾਸੀਆਂ ਦੇ ਯਤਨਾਂ ਸਦਕਾ ਸ਼ੁਰੂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲ੍ਹਾ ਪੱਧਰ 'ਤੇ ਧਰਨਾ 6 ਨੂੰ
Ad Position 24
No active advertisement