02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੁਲਿਸ ਨੇ ਨੂਰਮਹਿਲ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-04-2026
ਨੂਰਮਹਿਲ, 3 ਅਪ੍ਰੈਲ (ਤਜਿੰਦਰ ਕੁਮਾਰ)-ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ 1 ਮਾਰਚ 2026 ਨੂੰ ਦਲੀਪ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਪੱਟੀ ਪੁਰੇਵਾਲ, ਸ਼ੰਕਰ (ਥਾਣਾ ਸਦਰ ਨਕੋਦਰ) ਵਲੋਂ ਰਿਪੋਰਟ ਦਰਜ ਕਰਵਾਈ ਗਈ ਕਿ ਉਸ ਦਾ ਪੁੱਤਰ ਇਕਬਾਲ ਸਿੰਘ ਉਰਫ਼ ਬੱਬਲੂ 28 ਫਰਵਰੀ 2026 ਨੂੰ ਨਕੋਦਰ ਤੋਂ ਪਿੰਡ ਰਾਮਪੁਰ ਵੱਲ ਸਕੂਟਰ 'ਤੇ ਗਿਆ ਸੀ | ਰਸਤੇ ਵਿਚ ਨੂਰਮਹਿਲ ਨੇੜੇ ਨਵੇਂ ਬਣੇ ਹਾਈਵੇ ਦੇ ਕੋਲ ਕੱਚੇ ਰਸਤੇ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ | ਇਸ ਸੰਬੰਧੀ ਥਾਣਾ ਨੂਰਮਹਿਲ ਵਿਖੇ ਐਫ਼. ਆਈ. ਆਰ. ਨੰਬਰ 32 ਮਿਤੀ 1. 3. 2026 ਅਧੀਨ ਧਾਰਾ 103 ਬੀ.ਐਨ.ਐਸ. ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ | ਜਾਂਚ ਦÏਰਾਨ ਸਾਹਮਣੇ ਆਇਆ ਕਿ ਮਿ੍ਤਕ ਪਿਛਲੇ ਲਗਪਗ 17-18 ਸਾਲਾਂ ਤੋਂ ਅਮਰਜੀਤ ਸਿੰਘ ਕੰਗ ਦੇ ਘਰ ਰਹਿ ਰਿਹਾ ਸੀ ਅਤੇ ਘਰ ਦੀ ਦੇਖਭਾਲ ਕਰਦਾ ਸੀ | ਉਥੇ ਹੀ ਕੰਮ ਕਰਦੇ ਸਤਨਾਮ ਸਿੰਘ (ਮਿਸਤਰੀ) ਤੇ ਬੱਬਲੂ ਉਰਫ਼ ਲੱਲਾ (ਮਜ਼ਦੂਰ) ਨਾਲ ਉਸ ਦੇ ਅਕਸਰ ਝਗੜੇ ਰਹਿੰਦੇ ਸਨ, ਜਿਸ ਕਾਰਨ ਰੰਜਿਸ਼ ਬਣ ਗਈ ਸੀ | 28 ਫਰਵਰੀ 2026 ਨੂੰ ਲਗਪਗ ਰਾਤ 8:30 ਵਜੇ ਦੋਸ਼ੀਆਂ ਨੇ ਯੋਜਨਾ ਬਣਾ ਕੇ ਇਕਬਾਲ ਸਿੰਘ ਨੂੰ ਰਸਤੇ ਵਿਚ ਰੋਕ ਲਿਆ, ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਦਾਤੀ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ | ਇਸ ਤੋਂ ਬਾਅਦ ਦੋਸ਼ੀ ਮÏਕੇ ਤੋਂ ਮਿ੍ਤਕ ਦਾ ਮੋਬਾਈਲ ਫ਼ੋਨ ਤੇ ਜ਼ਰੂਰੀ ਦਸਤਾਵੇਜ਼ ਲੈ ਕੇ ਫਰਾਰ ਹੋ ਗਏ | ਪੁਲਿਸ ਵਲੋਂ ਤਕਨੀਕੀ ਜਾਂਚ ਦੀ ਮਦਦ ਨਾਲ 2 ਅਪ੍ਰੈਲ ਨੂੰ ਦੋਵੇਂ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਜਾਰੀ ਹੈ | ਗਿ੍ਫਤਾਰ ਦੋਸ਼ੀਆਂ ਦੀ ਪਛਾਣ ਸਤਨਾਮ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮਲੋਵਾਲ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਤੇ ਬੱਬਲੂ ਉਰਫ਼ ਲੱਲਾ ਪੁੱਤਰ ਰਾਜੂ ਵਾਸੀ ਪੰਡੋਰੀ ਮੋਤੂਆ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ 4 ਸਾਲਾਂ 'ਚ ਸਾਰੇ ਵਾਅਦੇ ਪੂਰੇ ਕੀਤੇ-ਢੱਲ ਅਗਲੀ ਖ਼ਬਰ ਕਿਸ਼ਨਗੜ੍ਹ ਚੌਕ 'ਚ ਟ੍ਰੈਫਿਕ ਲਾਈਟਾਂ ਲਗਾਉਣ ਦਾ ਕੰਮ ਇਲਾਕਾ ਵਾਸੀਆਂ ਦੇ ਯਤਨਾਂ ਸਦਕਾ ਸ਼ੁਰੂ
Ad Position 24
No active advertisement