13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਇੰਡਸਟਰੀਅਲ ਅਸਟੇਟ ਦੇ ਸਨਅਤਕਾਰਾਂ ਵਲੋਂ ਕਈ ਮਸਲਿਆਂ 'ਤੇ ਚਰਚਾ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਸ਼ਿਵ)-ਇੰਡਸਟਰੀਅਲ ਅਸਟੇਟ ਦੇ ਪ੍ਰਧਾਨ ਸੂਬਾ ਸਿੰਘ ਦੀ ਅਗਵਾਈ ਵਿਚ ਸਨਅਤਕਾਰਾਂ ਵਲੋਂ ਇਕ ਕੀਤੀ ਮੀਟਿੰਗ ਵਿਚ ਕਈ ਮਸਲਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ 'ਚ ਸਨਅਤਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸਮਾਜ ਸੇਵੀ ਸੰਸਥਾ ਯੂਨੀਕ ਹੋਮ ਦੀ ਸਰਪ੍ਰਸਤ ਪਦਮਸ੍ਰੀ ਬੀਬੀ ਪ੍ਰਕਾਸ਼ ਕੌਰ ਨੂੰ ਵੀ ਸਨਮਾਨਿਤ ਕੀਤਾ | ਉਨ੍ਹਾਂ ਨੇ ਲੜਕੀਆਂ ਨੂੰ ਸਨਮਾਨ ਦੇਣ ਤੇ ਉਨ੍ਹਾਂ ਨੂੰ ਅੱਗੇ ਵਧਣ ਬਾਰੇ ਜਾਗਰੂਕ ਕੀਤਾ | ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਜੁਆਇੰਟ ਐਕਸ਼ਨ ਕਮੇਟੀ ਕਨਵੀਨਰ ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ, ਰਾਜ ਕਰਨ, ਜੋਗਿੰਦਰ ਸਿੰਘ, ਪ੍ਰਵੀਨ ਗੇਂਦ, ਸੰਜੇ ਗੋਇਲ, ਰਾਜੂ ਵਿਰਕ, ਕਮਲ ਕੋਹਲੀ, ਜਸਬੀਰ ਸਿੰਘ ਤੇ ਹੋਰ ਵੀ ਸਨਅਤਕਾਰ ਵੱਡੀ ਗਿਣਤੀ ਵਿਚ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਚੌਕ ਦੇ ਕੋਲ ਲਗਾਏ ਗਾਡਰ ਗੱਡੀਆਂ ਵੱਜਣ ਨਾਲ ਹੋਏ ਖ਼ਰਾਬ <br/> ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਨਾਰੀ ਨਿਕੇਤਨ ਜਲੰਧਰ ਦਾ ਦੌਰਾ
Ad Position 24