ਜੰਡੂਸਿੰਘਾ ਮਾਰਕਿਟ 'ਚ ਡਿਵਾਈਡਰ 'ਤੇ ਚੜਿ੍ਹਆ ਟਰੱਕ <br/>
ਅਜੀਤ ਡੈਸਕ
06-04-2026
ਲੋਕਾਂ ਵਲੋਂ ਡਿਵਾਈਡਰ ਦੇ ਕੱਟ 'ਤੇ ਲਾਲ ਲਾਈਟ ਲਗਾਉਣ ਦੀ ਮੰਗ
ਮੌਕੇ 'ਤੇ ਗੱਲਬਾਤ ਕਰਦਿਆਂ ਉਕਤ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਮੱਲ੍ਹੀ ਤੇ ਹੋਰ ਲੋਕਾਂ ਨੇ ਦੱਸਿਆ ਕਿ ਉਕਤ ਥਾਂ 'ਤੇ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ | ਉਨ੍ਹਾਂ ਨੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਉਕਤ ਮਾਰਕੀਟ 'ਚ ਬਣਾਏ ਡਿਵਾਈਡਰ 'ਚੋਂ ਪਿੰਡ ਧੋਗੜੀ ਵੱਲ ਨੂੰ ਕੱਟ ਦਿੱਤਾ ਗਿਆ ਹੈ ਜੋ ਕਿ ਸਹੀ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਕੱਟ 'ਤੇ ਕੋਈ ਚਿਤਾਵਨੀ ਲਾਈਟ ਜਾਂ ਬੋਰਡ ਨਹੀਂ ਲਗਾਇਆ ਗਿਆ ਜਿਸ ਕਾਰਨ ਹੁਸ਼ਿਆਰਪੁਰ ਵਲੋਂ ਤੇਜ਼ ਗਤੀ ਨਾਲ ਆ ਰਹੇ ਵਾਹਨ ਚਾਲਕਾਂ ਨੂੰ ਸੜਕ ਦਾ ਭੁਲੇਖਾ ਲੱਗ ਜਾਂਦਾ ਹੈ | ਜਿਸ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ | ਉਨ੍ਹਾਂ ਵਲੋਂ ਪ੍ਰਸ਼ਾਸਨ ਨੂੰ ਉਕਤ ਥਾਂ ਲਾਲ ਲਾਈਟਾਂ ਲਗਾਉਣ ਦੀ ਅਪੀਲ ਕੀਤੀ ਗਈ ਹੈ ਜਿਸ ਨੂੰ ਦੇਖਦੇ ਹੋਏ ਭਵਿੱਖ 'ਚ ਹਾਦਸਿਆਂ ਤੋਂ ਬਚਾਅ ਹੋ ਸਕੇ |