ਚੁਗਿੱਟੀ/ਜੰਡੂਸਿੰਘਾ, 5 ਅਪ੍ਰੈਲ (ਨਰਿੰਦਰ ਲਾਗੂ)- ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਮਾਂ ਭਾਰਤੀ ਸੇਵਾ ਸੰਘ ਵਲੋਂ ਸ੍ਰੀ ਬਾਲਾ ਦੀ 13ਵੀਂ ਚੌਂਕੀ ਦਾ ਆਯੋਜਨ ਉਤਸ਼ਾਹ ਨਾਲ ਕੀਤਾ, ਜਿਸ ਵਿਚ ਭਜਨ ਗਾਇਕ ਕੁਮਾਰ ਗੌਰਵ ਦੀ ਮੰਡਲੀ ਵਲੋਂ ਸ੍ਰੀ ਬਾਲਾਜੀ ਮਹਾਰਾਜ, ਮਹਾਮਾਈ ਤੇ ਸ੍ਰੀ ਸ਼ਿਆਮ ਬਾਬਾ ਜੀ ਦਾ ਮਧੁਰ ਭਜਨਾਂ ਰਾਹੀਂ ਗੁਣਗਾਨ ਕੀਤਾ ਗਿਆ | ਇਸ ਮੌਕੇ ਗਣੇਸ਼ ਵੰਦਨਾ ਦੇ ਬਾਅਦ ਹਨੂੰਮਾਨ ਚਾਲੀਸਾ ਤੇ ਪ੍ਰਭਾਵਸ਼ਾਲੀ ਭਜਨਾਂ ਨਾਲ ਮਾਹੌਲ ਭਗਤੀ ਰੰਗ ਨਾਲ ਭਰਪੂਰ ਹੋ ਗਿਆ | ਸ੍ਰੀ ਸੰਕਟਮੋਚਨ ਬਾਲਾਜੀ ਸੇਵਾ ਸੰਘ ਵਲੋਂ ਸੋਨੇ ਚਾਂਦੀ ਦਾ ਬਾਲਾਜੀ ਦਰਬਾਰ, ਸ੍ਰੀ ਖਾਟੂ ਸ਼ਿਆਮ ਦਾ ਅਲੌਕਿਕ ਸ਼ਿੰਗਾਰ, ਅਕਰਸ਼ਕ ਪਿੰਡੀ ਅਤੇ ਮਾਤਾ ਰਾਣੀ ਦਾ ਝੂਲੇ ਤੇ ਸਵਰੂਪ ਸਾਰਿਆਂ ਨੂੰ ਮੋਹਿਤ ਕਰ ਰਿਹਾ ਸੀ | ਇਸ ਮੌਕੇ ਉਕਤ ਸੰਸਥਾ ਦੇ ਪ੍ਰਧਾਨ ਵਿਵੇਕ ਖੰਨਾ, ਸਕੱਤਰ ਲਵਲੀਨ ਵੈਦ ਤੇ ਪ੍ਰੈੱਸ ਸਕੱਤਰ ਮਨੀਸ਼ ਅਗਰਵਾਲ ਨੇ ਦੱਸਿਆ ਕਿ ਪ੍ਰੰਪਰਾ ਅਨੁਸਾਰ ਪੰਡਿਤ ਗਣੇਸ਼ ਸ਼ਾਸਤਰੀ ਵਲੋਂ ਮੰਤਰ ਉਚਾਰਨ ਦੇ ਨਾਲ ਪੂਜਾ ਕਰਕੇ ਚੌਂਕੀ ਦਾ ਸ਼ੁੱਭ ਆਰੰਭ ਕੀਤਾ | ਇਸ ਦੌਰਾਨ ਸੈਂਕੜੇ ਭਗਤਾਂ 'ਚ ਕਸ਼ਟ ਨਿਵਾਰਨ ਅਤੇ ਇੱਛਾਪੂਰਤੀ ਦੇ ਲਈ ਬਾਲਾਜੀ ਦੇ ਦਰਬਾਰ 'ਚ ਅਰਜ਼ੀ ਲਗਾਈ | ਇਸ ਮੌਕੇ ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਪ੍ਰਸ਼ਾਦ ਦੀ ਵੰਡ ਕੀਤੀ ਗਈ | ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਨਿਤਿਨ ਕੋਹਲੀ 'ਆਪ' ਆਗੂ, ਪ੍ਰਮੋਦ ਬਾਂਸਲ, ਰਾਜੀਵ ਧਮੀਜਾ, ਲਵ ਰੌਬਿਨ, ਸਵਰਨ ਕੁਮਾਰ ਸ਼ਰਮਾ, ਮਹੇਸ਼ ਗੁਪਤਾ, ਰਾਜ ਪਾਲ ਗੌਰ, ਰਾਜੇਸ਼ ਗੁਲਾਟੀ, ਇੰਦਰ ਮੋਹਨ ਭਾਸਕਰ, ਹਨੀ ਸੰਗਰ, ਇਕਬਾਲ, ਕ੍ਰਿਸ਼ਨ ਸ਼ਰਮਾ, ਪਵਨ ਗੁਪਤਾ, ਰਾਜੇਸ਼ ਖੰਨਾ, ਆਸ਼ੀਸ਼ ਭੰਡਾਰੀ, ਡਾ. ਮੁਕੇਸ਼ ਵਾਲੀਆ, ਹਰਸ਼ ਮਾਯਰ, ਪੰਕਜ ਖੰਨਾ, ਅਸ਼ਵਨੀ ਭੰਡਾਰੀ, ਸੰਦੀਪ ਛਿੱਬਰ, ਸੁਵਿਤ ਪਾਸੀ, ਕ੍ਰਿਸ਼ਭ ਮਿੱਤਲ, ਚੰਦਰ ਵਰਮਾ, ਜਗਮੋਹਨ ਸ਼ਰਮਾ, ਸੰਜੀਵ ਬਜਾਜ, ਯੋਗੇਸ਼, ਅਜੈ ਗੁਪਤਾ, ਅਜੈ ਜਿੰਦਲ, ਅਸ਼ਵਨੀ ਸ਼ਰਮਾ, ਜਤਿੰਦਰ ਸੈਣੀ, ਸਸ਼ੀ ਭੂਸ਼ਣ, ਧਨੇਸ਼ ਗੁਪਤਾ, ਵਿਨੋਦ ਅਗਰਵਾਲ, ਪ੍ਰਵੀਨ ਕੁਮਾਰ, ਵੀਰੇਂਦਰ ਗਰਗ, ਜਗਦੀਸ਼ ਚੰਦਰ ਤੇ ਰਵੀ ਅਰੋੜਾ ਆਦਿ ਹਾਜ਼ਰ ਸਨ |