ਜਲੰਧਰ, 5 ਅਪ੍ਰੈਲ (ਡਾ. ਜਤਿੰਦਰ ਸਾਬੀ)-ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਵਲੋਂ ਕਰਵਾਈ ਹਾਫ਼ ਮੈਰਾਥਨ ਦੌੜ ਰਫ਼ਤਾਰ ਦੇ ਸੂਰਮੇ ਨੇ ਜਲੰੰਧਰੀਆਂ ਨੂੰ ਫਿਟਨੈਸ ਦਾ ਸੰਦੇਸ਼ ਦੇ ਗਈ | ਹਾਫ ਮੈਰਾਥਨ ਦੌੜ 'ਚ 1800 ਤੋਂ ਵੱਧ ਦੌੜਾਕਾਂ ਤੇ 3000 ਤੋਂ ਵੱੱਧ ਪ੍ਰਤੀਯੋਗੀਆਂ ਨੇ 21 ਕਿੱਲੋਮੀਟਰ, 10 ਕਿੱਲੋਮੀਟਰ, 5 ਕਿੱਲੋਮੀਟਰ ਤੇ 3 ਕਿੱਲੋਮੀਟਰ ਦੌੜ 'ਚ ਹਿੱਸਾ ਲੈ ਕੇ ਆਪਸੀ ਭਾਈਚਾਰੇ ਦੀ ਸਾਂਝ ਤੇ ਖੇਡ ਭਾਵਨਾਂ ਨੂੰ ਮਜ਼ਬੂਤ ਕੀਤਾ | ਹਾਫ਼ ਮੈਰਾਥਨ ਦੌੜ ਦਾ ਮੁੱਖ ਉਦੇਸ਼ ਨਸ਼ਾ ਰਹਿਤ ਸਮਾਜ, ਬੇਟੀ ਬਚਾਓ ਬੇਟੀ ਪੜ੍ਹਾਓ, ਵਰਲਡ ਆਈ ਡੋਨੇਸ਼ਨ ਤੇ ਵੋਮੈਨ ਇੰਪਾਰਵਮੈਂਟ ਸੀ | ਦੌੜ ਸ਼ੁਰੂ ਹੋਣ ਤੋਂ ਪਹਿਲਾਂ ਐਸ਼ਲੇ ਕੌਰ ਰੀਨ ਤੇ ਰਾਜਨ ਸਿਆਲ ਨੇ ਸਾਰੇ ਖਿਡਾਰੀਆਂ ਦਾ ਵਾਰਮ ਅੱਪ ਸ਼ੈਸ਼ਨ ਲਿਆ | ਸਟੇਜ ਸਕੱਤਰ ਦੀ ਭੂਮਿਕਾ ਡਾ. ਰੁਚੀ ਗੌੜ ਨੇ ਨਿਭਾਈ | ਇਸ ਦੌੜ 'ਚ ਬਤੌਰ ਮੁੱਖ ਮਹਿਮਾਨ ਮੇਅਰ ਜਲੰਧਰ ਵਿਨੀਤ ਧੀਰ, ਨਿਤਿਨ ਕੋਹਲੀ ਹਲਕਾ ਇੰਚਾਰਜ, ਰੋਬਿਨ ਸਾਂਪਲਾ, ਜਲੰਧਰ ਰਨਰਜ ਕਲੱਬ ਦੇ ਸੁਨੀਲ ਸ਼ਰਮਾ, ਡਾ. ਪਿਊਸ਼ ਸੂਦ, ਸਰਵਰਾਜ ਕੁਮਾਰ, ਅਨੂੰ ਬਾਹਰੀ, ਡਾ. ਐਸ. ਪੀ. ਐਸ. ਗਰੋਵਰ, ਤਰਸੇਮ ਸਿੰਘ, ਸ਼ਿਖਾ ਸਿੰਘ, ਗੁਰਪ੍ਰੀਤ ਸਿੰਘ ਬਾਜਵਾ ਜ਼ਿਲ੍ਹਾ ਖੇਡ ਅਫਸਰ ਨੇ ਰਵਾਨਾ ਕੀਤਾ | ਇਸ ਦੀ 5 ਕਿੱਲੋਮੀਟਰ ਦੌੜ 'ਚੋਂ ਉਰਵਿੰਦਰ ਸਿੰਘ ਨੇ ਪਹਿਲਾ, ਸੰਜੇ ਕੁਮਾਰ ਨੇ ਦੂਜਾ ਤੇ ਰਾਘਵ ਜੋਤ ਸਿੰਘ ਨੇ ਤੀਜਾ ਸਥਾਨ ਤੇ ਮਹਿਲਾ ਵਰਗ 'ਚੋਂ ਸੀਮਾ ਨੇ ਪਹਿਲਾ, ਚੰਨਪ੍ਰੀਤ ਕੌਰ ਨੇ ਦੂਜਾ ਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | 10 ਕਿੱਲੋਮੀਟਰ ਦੌੜ 'ਚੋਂ ਜੋਹਨ ਨੇ ਪਹਿਲਾ, ਚਰਨਜੀਤ ਸਿੰਘ ਨੇ ਦੂਜਾ ਤੇ ਅਰਸ਼ਦੀਪ ਸਿੰਘ ਨੇ ਤੀਜਾ ਤੇ ਮਹਿਲਾ ਵਰਗ ਦੇ ਵਿਚੋਂ ਵੀਰਪਾਲ ਕੌਰ ਨੇ ਪਹਿਲਾ, ਸਨੇਹ ਨੇ ਦੂਜਾ ਤੇ ਮਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | 21 ਕਿੱਲੋਮੀਟਰ ਦੀ ਹਾਫ਼ ਮੈਰਾਥਨ ਮਰਦਾਂ ਦੇ ਵਰਗ 'ਚੋਂ ਵਿਸਲੇ ਕਿਵੀਚਲ ਨੇ ਪਹਿਲਾ, ਮਨਜੀਤ ਸਿੰਘ ਨੇ ਦੂਜਾ ਤੇ ਜਤਿੰਦਰ ਸਿੰਘ ਨੇ ਤੀਜਾ ਤੇ ਮਹਿਲਾ ਵਰਗ 'ਚੋਂ ਸ਼੍ਰੇਆ ਨੇ ਪਹਿਲਾ, ਕਵਿਤਾ ਨੇ ਦੂਜਾ ਤੇ ਜਯੋਤੀ ਨੇ ਤੀਜਾ ਸਥਾਨ ਹਾਸਿਲ ਕੀਤਾ | ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਤੇ ਤਗਮਿਆਂ ਨਾਲ ਸਨਮਾਨਿਤ ਕੀਤਾ | ਦੌੜ 'ਚ ਵੱਖ-ਵੱਖ ਕਾਲਜਾਂ ਦੇ ਐਨ. ਸੀ. ਸੀ. ਕੈਡਿਟਾਂ, ਡੀ. ਏ. ਵੀ. ਯੂਨੀਵਰਸਿਟੀ ਦੇ ਵਲੰਟੀਅਰਾਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ, ਐਸੋਸੀਏਸ਼ਨ ਸਾਈਨ ਗਰੁੱਪ ਦੇ ਵਿਸ਼ੇਸ਼ ਦੌੜਾਕ ਸ਼ਾਮਿਲ ਹੋਏ ਤੇ ਦੋਆਬਾ ਕਾਲਜ ਦੀ ਭੰਗੜਾ ਟੀਮ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ | ਡਾ. ਪਿਊਸ਼ ਸੂਦ ਨੇ ਦੱਸਿਆ ਕਿ ਇਸ ਦੌੜ ਦੀ ਰਜਿਸ਼ਟ੍ਰੇਸ਼ਨ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਨਾਲ 100 ਜ਼ਰੂਰਤਮੰਦ ਮਰੀਜ਼ਾਂ ਦੇ ਮੁਫਤ ਮੋਤੀਆਬਿੰਦ ਦੇ ਆਪ੍ਰੇਸ਼ਨ ਕੀਤੇ ਜਾਣਗੇ | ਇਸ ਦੌੜ ਨੂੰ ਸਫਲ ਬਣਾਉਣ ਲਈ ਰੋਹਿਤ ਬਾਹਰੀ, ਪੁਨੀਤ ਚੱਢਾ, ਰਾਜੂ ਧੀਰ, ਪਰਮਵੀਰ ਸਿੰਘ, ਰਮਨ ਅਰੋੜਾ, ਹਰਪ੍ਰੀਤ ਸਿੰਘ, ਵਿਜੇ ਕੁਮਾਰ, ਵਰੁਣ ਤਲਵਾੜ, ਹਰਸਿਮਰਨ ਸਿੰਘ, ਦਿਨੇਸ਼ ਕੁਮਾਰ, ਦਮਨ ਕੁਮਾਰ ਤੇ ਹੋਰਨਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ |
ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਦੀ ਹਾਫ਼ ਮੈਰਾਥਨ ਦੌੜ ਰਫ਼ਤਾਰ ਦੇ ਸੂਰਮੇ ਨੇ ਜਲੰਧਰੀਆਂ ਨੂੰ ਦਿੱਤਾ ਫਿਟਨੈਸ ਦਾ ਸੰਦੇਸ਼
ਅਜੀਤ ਡੈਸਕ
06-04-2026