14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੈਰ ਕਰ ਰਹੇ ਬਜ਼ੁਰਗ ਨੂੰ ਲੁਟੇਰਿਆਂ ਨੇ ਘੇਰ ਕੇ ਲੁੱਟੀ ਨਕਦੀ <br/>

Ad Position 21
No active advertisement
ਅਜੀਤ ਡੈਸਕ 06-04-2026

ਚੁਗਿੱਟੀ/ਜੰਡੂਸਿੰਘਾ, 5 ਅਪ੍ਰੈਲ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੀ ਗੁਰੂ ਨਾਨਕਪੁਰਾ ਮਾਰਕੀਟ 'ਚ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਐਤਵਾਰ ਨੂੰ ਦਿਨ ਦੇ ਚੜ੍ਹਾਅ ਸਾਢੇ 4 ਵਜੇ ਦੇ ਕਰੀਬ ਸੈਰ ਕਰ ਹੇ ਇਕ ਬਜ਼ੁਰਗ ਨੂੰ ਨਕਾਬਪੋਸ਼ ਮੋਟਰਸਾਈਕਲ ਸਵਾਰ 3 ਲੁਟੇਰਿਆਂ ਵਲੋਂ ਘੇਰ ਕੇ ਨਕਦੀ ਲੁੱਟ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਸੰਬੰਧੀ ਪੀੜਤ ਵਲੋਂ ਉਕਤ ਥਾਣੇ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ | ਜਾਣਕਾਰੀ ਦਿੰਦੇ ਹੋਏ ਪੀੜਤ ਸੂਰਤ ਸਿੰਘ (88) ਪੁੱਤਰ ਸ਼ਾਮ ਸੁੰਦਰ ਵਾਸੀ 45/7 ਗੁਰੂ ਨਾਨਕਪੁਰਾ ਵੈਸਟ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਜਦੋਂ ਉਕਤ ਮਾਰਕੀਟ 'ਚ ਸੈਰ ਕਰ ਰਹੇ ਸਨ ਤਾਂ ਇਸੇ ਦੌਰਾਨ ਮੋਟਰਸਾਈਕਲ ਸਵਾਰ 3 ਨੌਜਵਾਨ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ ਉਸ ਦੇ ਕੋਲ ਆ ਕੇ ਰੁਕੇ ਤੇ ਉਸ ਨੂੰ ਧਮਕਾਉਂਦੇ ਹੋਏ ਉਸ ਕੋੋਲੋਂ 300 ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ | ਉਨ੍ਹਾਂ ਆਖਿਆ ਕਿ ਲੁਟੇਰਿਆਂ 'ਚੋਂ ਇਕ ਜਣੇ ਵਲੋਂ ਉਸ 'ਤੇ ਰਾਡ ਨਾਲ ਹਮਲਾ ਕੀਤਾ ਗਿਆ | ਜਿਸ ਨਾਲ ਉਸ ਦਾ ਇਕ ਹੱਥ ਜ਼ਖਮੀ ਹੋ ਗਿਆ | ਉਕਤ ਨੇ ਦੱਸਿਆ ਕਿ ਲੁੱਟ ਦੀ ਇਸ ਵਾਰਦਾਤ ਸੰਬੰਧੀ ਉਨ੍ਹਾਂ ਵਲੋਂ ਥਾਣਾ ਰਾਮਾਮੰਡੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਦੀ ਹਾਫ਼ ਮੈਰਾਥਨ ਦੌੜ ਰਫ਼ਤਾਰ ਦੇ ਸੂਰਮੇ ਨੇ ਜਲੰਧਰੀਆਂ ਨੂੰ ਦਿੱਤਾ ਫਿਟਨੈਸ ਦਾ ਸੰਦ... ਅਗਲੀ ਖ਼ਬਰ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਲਗਾਇਆ ਧਰਨਾ
Ad Position 24