ਜਲੰਧਰ, 5 ਅਪ੍ਰੈਲ (ਜਸਪਾਲ ਸਿੰਘ)-ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ 'ਚੋ ਜੀਅ ਉੱਠਣ ਦਾ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ | ਪੰਜਾਬ ਭਰ 'ਚੋਂ ਸੰਗਤਾਂ ਖੋਜੇਵਾਲਾ ਪਹੁੰਚੀਆਂ | ਇਸ ਮੌਕੇ ਮੁੱਖ ਪਾਸਟਰ ਦਿਓਲ ਨੇ ਸਭ ਸੰਗਤਾਂ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ 'ਚੋਂ ਜ਼ਿੰਦਾ ਹੋ ਜਾਣ ਦੀ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਪਵਿੱਤਰ ਬਾਈਬਲ ਅਨੁਸਾਰ ਮਸੀਹ ਯਿਸ਼ੂ ਜੀ ਨੇ ਸੰਸਾਰ ਦੇ ਸਾਰੇ ਪਾਪਾਂ ਨੂੰ ਆਪਣੇ 'ਤੇ ਲੈ ਲਿਆ ਤਾਂ ਕਿ ਅਸੀਂ ਨਜ਼ਾਤ ਪ੍ਰਾਪਤ ਕਰੀਏ | ਇਸ ਮੌਕੇ ਪਾਸਟਰ ਦਿਓਲ ਵਲੋਂ ਇਕ ਵਿਸ਼ੇਸ਼ ਕਥਾ ਸੰਗਤ ਨੂੰ ਬਿਆਨ ਕਰਕੇ ਸਮਝਾਈ ਗਈ | ਪ੍ਰਭੂ ਯਿਸ਼ੂ ਮਸੀਹ ਜੀ ਨੇ ਜੋ ਸਾਰੇ ਸੰਸਾਰ ਲਈ ਮੁਕਤੀ ਦਾ ਦਰਵਾਜਾ ਖੋਲਿ੍ਹਆ ਉਸ ਸੰਬੰਧ ਵਿਚ 21 ਦਿਨਾਂ ਦੇ ਪ੍ਰੋਗਰਾਮ ਈਸਟਰ ਦੀ ਇਬਾਦਤ ਨਾਲ ਸਮਾਪਤ ਹੋ ਗਏ | ਇਸ ਮੌਕੇ ਪਾਸਟਰ ਗੁਰਸ਼ਰਨ ਦੁਆਰਾ ਦੇਸ਼ ਦੀ ਸਲਾਮਤੀ ਲਈ ਪ੍ਰਾਰਥਨਾ ਵੀ ਕੀਤੀ ਗਈ | ਭਜਨ ਮੰਡਲੀਆਂ ਨੇ ਸ਼ਬਦਾਂ ਦਾ ਗਾਇਨ ਕੀਤਾ | ਆਏ ਹੋਏ ਦੁਖੀਆ ਬਿਮਾਰਾਂ ਲਈ ਪਾਸਟਰ ਦਿਓਲ ਦੁਆਰਾ ਪ੍ਰਾਰਥਨਾ ਕੀਤੀ ਗਈ | ਇਸ ਮੌਕੇ ਪਾਸਟਰ ਸੰਦੀਪ, ਪ੍ਰਧਾਨ ਜੈ ਰਾਮ ਬੰਧਨ, ਕੁਲਦੀਪ ਸਿੰਘ ਸੰਧਾਵਾਲੀਆ ਪੀ. ਸੀ. ਪੀ. ਸੀ., ਮੁੱਖ ਸੇਵਾਦਾਰ ਸੁੱਚਾ ਮਸੀਹ, ਮਥੁਰਾ ਦਾਸ, ਸੰਜੀਵ ਕੁਮਾਰ, ਬਲਵਿੰਦਰ ਬਿੱਟੂ, ਮਾਂਗੀ ਰਾਮ, ਰਾਜੇਸ਼ ਕੰਬੋਜ, ਨਰਿੰਦਰ ਠਾਕੁਰ, ਸਤਪਾਲ, ਸੁਰਿੰਦਰ ਗਰੀਹ, ਡੇਵਿਡ ਮਸੀਹ, ਰਜਿੰਦਰ ਕੁਮਾਰ, ਸਿਸਟਰ ਸੋਨੀਆ, ਸਿਸਟਰ ਜਸਵਿੰਦਰ ਆਦਿ ਸ਼ਾਮਿਲ ਸਨ | ਇਸ ਮੌਕੇ ਇਲਾਕੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ |