17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲਾਂਬੜਾ ਦੇ ਆਸ-ਪਾਸ ਪਿੰਡਾਂ ਦੀਆਂ ਸੜਕਾਂ ਮੰਗ ਰਹੀਆਂ ਨੇ ਸਰਕਾਰ ਦੀ ਸਵੱਲੀ ਨਜ਼ਰ

Ad Position 21
No active advertisement
ਅਜੀਤ ਡੈਸਕ 06-04-2026
ਲਾਂਬੜਾ, 5 ਅਪ੍ਰੈਲ (ਗੁਰਮੇਲ ਸਿੰਘ)-ਕਸਬਾ ਲਾਂਬੜਾ ਦੇ ਆਸ-ਪਾਸ ਦੇ ਪਿੰਡਾਂ ਤੋਂ ਨਿਕਲਦੀਆਂ ਸੰਪਰਕ ਸੜਕਾਂ ਸਰਕਾਰ ਦੀ ਸਵੱਲੀ ਨਜ਼ਰ ਮੰਗ ਰਹੀਆਂ ਹਨ | ਜਲੰਧਰ ਤੋਂ ਨਕੋਦਰ ਰੋਡ ਤੇ ਕਸਬਾ ਲਾਂਬੜਾ ਤੋਂ ਪਿੰਡ ਕਲਿਆਣਪੁਰ ਤੋਂ ਕੋਟ ਸਦੀਕ ਵੱਲ ਜਾਂਦੀ ਜੋ ਕਈ ਸਾਲ ਪਹਿਲਾਂ ਬਣੀ ਸੀ ਉਸ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ | ਇਹ ਸੜਕ ਲਾਂਬੜਾ ਤੋਂ ਕਲਿਆਣਪੁਰ, ਬਾਂਜੜਾ ਮਲਕੋ ਤਰਾੜ, ਗੱਦੋ ਵਾਲੀ ਸੰਮੀ ਪੁਰ ਤੋਂ ਕੋਟਸਦੀਕ ਵਾਲੀ ਸੜਕ ਜੋ ਕਿ ਕਾਫੀ ਆਵਾਜਾਈ ਭਰਪੂਰ ਇਸ ਸੜਕ 'ਚ ਫੁੱਟ ਫੁੱਟ ਟੋਏ ਪਏ ਹੋਏ ਹਨ | ਇਹ ਸੜਕ ਦੇ ਟੁੱਟਣ ਨਾਲ ਹੋਰ ਕਈ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਿੰਡਾਂ ਦੀਆਂ ਇਨ੍ਹਾਂ ਛੋਟੀਆਂ ਸੜਕਾਂ 'ਤੇ ਭਾਰ ਢੋਣ ਤੋਂ ਅਸਮਰੱਥ ਸੜਕਾਂ ਤੇ ਦੌੜਦੇ ਓਵਰਲੋਡ ਟਿੱਪਰ ਭਾਰ ਢੋਣ ਵਾਲੀਆਂ ਟਰਾਲੀਆਂ ਇਨ੍ਹਾਂ ਸੜਕਾਂ ਨੂੰ ਤੋੜਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ | ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਪਾਸੋਂ ਮੰਗ ਹੈ ਕਿ ਕਸਬਾ ਲਾਂਬੜਾ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਦੀਆਂ ਸੜਕਾਂ ਦੀ ਦਸ਼ਾ ਸੁਧਾਰੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮੰਡੀਆਂ 'ਚ ਕਣਕ ਦੀ ਆਮਦ ਤੇਜ਼-ਇਕ ਦਿਨ 'ਚ 4 ਦਿਨਾਂ ਦੇ ਬਰਾਬਰ ਫ਼ਸਲ ਆਈ ਅਗਲੀ ਖ਼ਬਰ ਈਸਟਰ ਦੇ ਸੰਬੰਧ 'ਚ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸਮਾਗਮ ਕਰਵਾਇਆ
Ad Position 24