ਜਲੰਧਰ, 6 ਅਪੈਲ (ਅ.ਬ.)-ਡਾ. ਵਿਦੁਰ ਜੋਤੀ (ਚੇਅਰਮੈਨ, ਟਰੱਸਟ), ਡਾ. ਸੁਵਿਕਰਮ ਜੋਤੀ (ਚੇਅਰਮੈਨ-ਕਮ-ਮੈਨੇਜਰ, ਮੈਨੇਜਿੰਗ ਕਮੇਟੀ ਤੇ ਜਨਰਲ ਸਕੱਤਰ ਟਰੱਸਟ) ਤੇ ਪਿ੍ੰਸੀਪਲ ਸ੍ਰੀਮਤੀ ਪ੍ਰਵੀਨ ਸੈਲੀ ਦੀ ਸ਼ਾਨਦਾਰ ਅਗਵਾਈ ਹੇਠ ਅਤੇ ਵਾਈਸ-ਪਿ੍ੰਸੀਪਲ ਸ੍ਰੀਮਤੀ ਰਮਨਦੀਪ ਤੇ ਸਹਾਇਕ ਵਾਈਸ-ਪਿ੍ੰਸੀਪਲ ਸ੍ਰੀਮਤੀ ਮਮਤਾ ਅਰੋੜਾ ਦੇ ਸਹਿਯੋਗ ਨਾਲ ਸਾਲ 2026-27 ਲਈ ਅਕਾਦਮਿਕ ਸੈਸ਼ਨ ਦਾ ਰਸਮੀ ਉਦਘਾਟਨ ਬੀਤੇ ਦਿਨ ਸ਼ਿਵ ਜੋਤੀ ਪਬਲਿਕ ਸਕੂਲ ਵਿਖੇ ਕੀਤਾ ਗਿਆ | ਵਿਸ਼ੇਸ਼ ਮਹਿਮਾਨ ਜਿਨ੍ਹਾਂ 'ਚ ਪ੍ਰੋ. ਸੋਮਨਾਥ ਸ਼ਰਮਾ (ਮੈਂਬਰ, ਮੈਨੇਜਿੰਗ ਕਮੇਟੀ), ਆਰ. ਆਰ. ਪੀ. ਇਸ ਸਮਾਗਮ ਵਿਚ ਸ਼ਾਰਦਾ (ਟਰੱਸਟੀ), ਸ੍ਰੀਮਤੀ ਵਿਭਾ ਸ਼ਾਰਦਾ (ਮੈਨੇਜਰ, ਸ਼ਿਵ ਦੇਵੀ ਗਰਲਜ਼ ਹਾਈ ਸਕੂਲ), ਅਨਿਲ ਜੋਤੀ (ਟਰੱਸਟੀ) ਅਤੇ ਮਨੀਸ਼ ਵਰਮਾ (ਮਾਪਿਆਂ ਦੇ ਪ੍ਰਤੀਨਿਧੀ), ਵਿਸ਼ੇਸ਼ ਤÏਰ 'ਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਮÏਜੂਦ ਸਨ | ਨਵੇਂ ਅਕਾਦਮਿਕ ਸੈਸ਼ਨ (2026-27) ਦੇ ਉਦਘਾਟਨ ਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਪ੍ਰਾਰਥਨਾ ਕਰਨ ਲਈ ਇਕ ਹਵਨ-ਯੱਗ ਕੀਤੀ ਗਈ | ਇਸ ਤੋਂ ਬਾਅਦ ਸਕੂਲ ਦਾ ਝੰਡਾ ਲਹਿਰਾਇਆ | ਪਿ੍ੰਸੀਪਲ ਸ੍ਰੀਮਤੀ ਪ੍ਰਵੀਨ ਸੈਲੀ ਨੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ 'ਤੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ 49 ਵਿਦਿਆਰਥੀਆਂ ਨੂੰ ਅਕਾਦਮਿਕ ਸੈਸ਼ਨ 2025-26 ਦÏਰਾਨ ਆਪਣੀਆਂ-ਆਪਣੀਆਂ ਕਲਾਸਾਂ ਵਿਚ 100 ਫੀਸਦੀ ਹਾਜ਼ਰੀ ਬਣਾਈ ਰੱਖਣ ਲਈ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ਵਿਚ ਆਪਣੇ ਜਨਮ ਦਿਨ ਮਨਾਉਣ ਵਾਲੇ ਵਿਦਿਆਰਥੀਆਂ ਨੇ ਵੀ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਵਨ-ਯੱਗ 'ਚ ਵਿਸ਼ੇਸ਼ ਤÏਰ 'ਤੇ ਹਿੱਸਾ ਲਿਆ | ਪ੍ਰੋ. ਸੋਮਨਾਥ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਦੇ ਉੱਜਵਲ ਤੇ ਖੁਸ਼ਹਾਲ ਭਵਿੱਖ ਲਈ ਪ੍ਰਾਰਥਨਾ ਕੀਤੀ |