17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਿਨਾਂ ਰੋਡ ਗਲੀਆਂ ਦੇ ਬਣਾਈ ਸੜਕ ਤੋਂ ਲੋਕ ਪੇ੍ਰਸ਼ਾਨ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)-ਨਗਰ ਨਿਗਮ ਵੱਲੋਂ ਕੁੱਝ ਦਿਨ ਪਹਿਲਾਂ ਇੱਕ ਸਾਲ ਤੋਂ ਖ਼ਰਾਬ ਪਈ ਮੈਂਬਰੋ ਚÏਾਕ ਤੋਂ ਸ੍ਰੀ ਗੁਰੂ ਰਵਿਦਾਸ ਚÏਾਕ ਤੱਕ ਸੜਕ ਬਣਾਈ ਗਈ ਸੀ ਪਰ ਇਸ ਨਵੀਂ ਸੜਕ ਦੇ ਕੁੱਝ ਹਿੱਸਿਆਂ ਵਿਚ ਰੋਡ ਗਲੀਆਂ ਨਹੀਂ ਬਣਾਈਆਂ ਗਈਆਂ | ਜਿਸ ਕਰਕੇ ਉਸ ਜਗਾ 'ਤੇ ਪਾਣੀ ਖੜ੍ਹਾ ਰਹਿਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਸੀ ਕਿ ਠੇਕੇਦਾਰ ਨੇ ਰੋਡ ਗਲੀਆਂ ਨਹੀਂ ਬਣਾਈਆਂ ਜਿਸ ਕਰਕੇ ਕਈ ਦਿਨ ਤੱਕ ਪਾਣੀ ਖੜ੍ਹਾ ਰਹਿੰਦਾ ਹੈ | ਇਲਾਕੇ ਦੇ ਦੁਕਾਨਦਾਰ ਹੇਮਰਾਜ, ਸੁਰਜੀਤ ਕੁਮਾਰ ਮਿੱਠੂ ਨੇ ਦੱਸਿਆ ਕਿ ਜਦੋਂ ਇਹ ਸੜਕ ਬਣ ਰਹੀ ਸੀ ਤਾਂ ਨਿਗਮ ਵਲੋਂ ਇਸ ਦੇ ਹੋ ਰਹੇ ਨਿਰਮਾਣ ਦੌਰਾਨ ਕੋਈ ਵੀ ਜਾਂਚ ਕਰਨ ਨਹੀਂ ਆਇਆ ਜਿਸ ਕਰਕੇ ਰੋਡ ਗਲੀਆਂ ਨਹੀਂ ਬਣਾਈਆਂ ਗਈਆਂ | ਪਾਣੀ ਖੜ੍ਹਾ ਰਹਿਣ ਕਰਕੇ ਕਈ ਬਾਰ ਗੱਡੀਆਂ ਧਸ ਜਾਂਦੀਆਂ ਹਨ | ਲੋਕਾਂ ਦਾ ਕਹਿਣਾ ਸੀ ਕਿ ਰੋਡ ਗਲੀਆਂ ਦੇ ਨਾ ਬਣਨ ਦਾ ਇਹ ਮੁੱਦਾ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਵੀ ਉੱਥੋਂ ਦੇ ਇੱਕ ਕÏਾਸਲਰ ਨੇ ਵੀ ਚੁੱਕਿਆ ਸੀ ਪਰ ਕਿਸੇ ਨੇ ਵੀ ਦੁਬਾਰਾ ਮÏਕਾ ਨਹੀਂ ਵੇਖਿਆ | ਹੇਮਰਾਜ ਨੇ ਦੱਸਿਆ ਕਿ ਦੁਕਾਨਾਂ ਅੱਗੇ ਸੜਕ 'ਤੇ ਇਸ ਹਿੱਸੇ 'ਤੇ ਪਾਣੀ ਦੇ ਖੜ੍ਹੇ ਹੋਣ ਕਰਕੇ ਉਨਾਂ ਦਾ ਕਾਰੋਬਾਰ ਹੀ ਬੰਦ ਹੋ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 13 ਨੂੰ ਸਜਾਏ ਜਾਣ ਵਾਲੇ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਹਰਪਾਲ ਸਿੰਘ ਚੱਢਾ ਦੀ ਅਗਵਾਈ ਹੇਠ ਹੋਈ ਮੀਟਿੰਗ ਅਗਲੀ ਖ਼ਬਰ ਕਣਕ ਦੀ ਫ਼ਸਲ ਦਾ ਗੜੇਮਾਰੀ ਤੇ ਤੇਜ਼ ਹਨੇਰੀ ਮੀਂਹ ਝੱਖੜ ਕਾਰਨ ਭਾਰੀ ਨੁਕਸਾਨ
Ad Position 24