ਜਲੰਧਰ, 8 ਅਪ੍ਰੈਲ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨੇ ਇਕ ਵਾਰ ਫਿਰ ਆਪਣੀ ਸ਼ਾਨ ਵਿਚ ਵਾਧਾ ਕਰਦੇ ਹੋਏ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਰਵਾਏ 'ਟੈੱਕ ਸਿੰਫੋਨਿਕ 2026' 'ਚ ਓਵਰਆਲ ਟਰਾਫੀ ਜਿੱਤ ਕੇ ਸ਼ਾਨਦਾਰ ਉਪਲੱਬਧੀ ਹਾਸਿਲ ਕੀਤੀ ਹੈ | ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਆਪਣੇ ਨਾਂਅ ਕੀਤੇ | ਇਸ ਸੰਬੰਧੀ ਜਾਣਕਾਰੀ ਦਿੰਦੇ ਕਾਲਜ ਦੀ ਓ. ਐਸ. ਡੀ. ਪ੍ਰੋਫੈਸਰ (ਡਾ.) ਨਵਜੋਤ ਕੌਰ ਨੇ ਦੱਸਿਆ ਕਿ ਡਿਵਾਂਸ਼ੀ ਨੇ ਸੋਲੋ ਡਾਂਸ ਵਿਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੋਮਲ ਤੇ ਸਾਨਿਆ ਨੇ ਕੋਲਾਜ ਮੈਕਿੰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਬੈਸਟ ਆਊਟ ਆਫ ਵੇਸਟ ਮੁਕਾਬਲੇ ਵਿਚ ਪਿ੍ਆ ਤੇ ਰੋਹਿਤ ਨੇ ਪਹਿਲਾ ਸਥਾਨ ਜਿੱਤਿਆ, ਜਦਕਿ ਰਾਘਵਾ ਅਤੇ ਸੁਧਾਂਸ਼ੂ ਨੇ ਸਲਾਦ ਮੈਕਿੰਗ ਵਿਚ ਵੀ ਪਹਿਲਾ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਇਸ ਤੋਂ ਇਲਾਵਾ ਦੇਵਾਂਸ਼ੂ ਨੇ ਰੰਗੋਲੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਸਭ ਉਪਲੱਬਧੀਆਂ ਦੇ ਸਦਕਾ ਯੂਨੀਵਰਸਿਟੀ ਕਾਲਜ ਨੇ ਸਮੁੱਚੀ ਟਰਾਫੀ ਆਪਣੇ ਨਾਂਅ ਕੀਤੀ, ਜੋ ਕਾਲਜ ਲਈ ਗੌਰਵ ਦੀ ਗੱਲ ਹੈ | ਇਸ ਮੌਕੇ ਡਾ. ਨਵਜੋਤ ਕੌਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਲਗਨ, ਮਿਹਨਤ ਤੇ ਕਲਾ ਪ੍ਰਤੀ ਸਮਰਪਣ ਦਾ ਨਤੀਜਾ ਹੈ |