16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਵ. ਦੀਪਕ ਜਲੰਧਰੀ ਦੀ ਲਿਖਤ ਪੁਸਤਕ ਮੰਤਰੀ ਨੂੰ ਭੇਟ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)-ਸੁਨੀਲ ਸ਼ਰਮਾ ਪ੍ਰਧਾਨ ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ, ਨਵਨੀਤ (ਦੀਪਕ ਉਦਯੋਗ) ਤੇ ਗਮਨ ਮੋਂਗਾ (ਗਮਨ ਇੰਡਸਟਰੀਜ਼) ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਜਲੰਧਰ ਦੇ ਅਮੀਰ ਇਤਿਹਾਸਕ ਵਿਰਸੇ ਤੇ ਮਹੱਤਵਪੂਰਨ ਸਥਾਨਾਂ ਨੂੰ ਦਰਸਾਉਂਦੀ ਪ੍ਰਸਿੱਧ ਸਾਹਿੱਤਕਾਰ ਸਵ. ਦੀਪਕ ਜਲੰਧਰ ਦੀ ਲਿਖਤ ਇਕ ਵਿਸ਼ੇਸ਼ ਪੁਸਤਕ ਭੇਟ ਕੀਤੀ ਗਈ | ਇਹ ਪੁਸਤਕ ਮੇਅਰ ਵਨੀਤ ਧੀਰ ਦੀ ਮੌਜੂਦਗੀ 'ਚ ਭੇਟ ਕੀਤੀ ਗਈ | ਸੁਨੀਲ ਸ਼ਰਮਾ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪਹਿਲ ਸਵ. ਸ੍ਰੀ ਦੀਪਕ ਜਲੰਧਰੀ ਦੇ ਸਮਰਪਿਤ ਯਤਨਾਂ ਤੋਂ ਪ੍ਰੇਰਿਤ ਹੈ, ਜਿਨ੍ਹਾਂ ਦਾ ਦਿ੍ਸ਼ਟੀਕੋਣ ਸ਼ਹਿਰ ਦੇ ਸ਼ਾਨਦਾਰ ਪਿਛੋਕੜ ਬਾਰੇ ਜਾਗਰੂਕ ਤੇ ਉਤਸ਼ਾਹਿਤ ਕਰਦਾ ਹੈ | ਇਸ ਮੌਕੇ ਨਵਨੀਤ ਨੇ ਸ਼ਹਿਰ ਦੀ ਪਛਾਣ ਤੇ ਮਾਣ ਨੂੰ ਹੋਰ ਵਧਾਉਣ ਲਈ ਅੰਮਿ੍ਤਸਰ ਦੇ ਪ੍ਰਤੀਕ ਪ੍ਰਵੇਸ਼ ਦੁਆਰ ਦੀ ਤਰਜ਼ 'ਤੇ ਲੁਧਿਆਣਾ ਵਾਲੇ ਪਾਸੇ ਜਲੰਧਰ ਲਈ ਇਕ ਪ੍ਰਮੁੱਖ ਮੁੱਖ ਪ੍ਰਵੇਸ਼ ਦੁਆਰ ਵਿਕਸਤ ਕਰਨ ਲਈ ਕੈਬਨਿਟ ਮੰਤਰੀ ਨੂੰ ਇਕ ਰਚਨਾਤਮਿਕ ਸੁਝਾਅ ਵੀ ਦਿੱਤਾ | ਅਜਿਹੀਆਂ ਸਾਰਥਕ ਪਹਿਲਕਦਮੀਆਂ ਜਲੰਧਰ ਦੀ ਸਭਿਆਚਾਰਕ ਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨੇ ਓਵਰਆਲ ਟਰਾਫ਼ੀ ਜਿੱਤੀ <br/> ਅਗਲੀ ਖ਼ਬਰ ਮੰਤਰੀ ਦੇ ਫ਼ੈਸਲਿਆਂ ਨਾਲ ਸਨਅਤਾਂ ਹੋਣਗੀਆਂ ਪ੍ਰਫੁਲਿਤ-ਗੁਰਚਰਨ ਸਿੰਘ <br/>
Ad Position 24