ਜਲੰਧਰ, 8 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਸਦਕਾ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਆਤਮ ਰਸ ਕੀਰਤਨ ਦਰਬਾਰ ਕਰਵਾਇਆ ਗਿਆ | ਕਮੇਟੀ ਦੇ ਸਰਪਰਸਤ ਜਸਵਿੰਦਰ ਸਿੰਘ ਮੱਕੜ, ਸਰਬਜੀਤ ਸਿੰਘ ਮੱਕੜ ਅਤੇ ਮੁੱਖ ਸੇਵਾਦਾਰ ਕਵਲਜੀਤ ਸਿੰਘ ਉਬਰਾਏ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰ ਘ ਅਤੇ ਭਾਈ ਅਰਸ਼ਦੀਪ ਸਿੰਘ (ਸ੍ਰੀ ਅਨੰਦਪੁਰ ਸਾਹਿਬ ਵਾਲੇ), ਭਾਈ ਬਰਿੰਦਰ ਸਿੰਘ (ਗੁਰਦਾਸਪੁਰ ਵਾਲੇ) ਅਤੇ ਭਾਈ ਗੁਰਪਿੰਦਰ ਸਿੰਘ (ਦਮਦਮੀ ਟਕਸਾਲ) ਵਲੋਂ ਸੰਗਤ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਗੁਰਇਤਿਹਾਸ ਨਾਲ ਜੋੜਿਆ ਗਿਆ | ਸਮਾਗਮ ਦੀ ਚੜ੍ਹਦੀਕਲਾ ਲਈ ਜਨਰਲ ਸਕੱਤਰ ਕਵਲਜੀਤ ਸਿੰਘ, ਕੈਸ਼ੀਅਰ ਜੋਗਿੰਦਰ ਸਿੰਘ, ਮਨਜੀਤ ਸਿੰਘ ਠੁਕਰਾਲ, ਗੁਰਵਿੰਦਰ ਸਿੰਘ (ਸੰਤ ਮੋਟਰ), ਪਰਮਜੀਤ ਸਿੰਘ 'ਪਹਿਲਵਾਨ', ਦਲਜੀਤ ਸਿੰਘ ਗਾਬਾ, ਹਰਿੰਦਰ ਸਿੰਘ ਅਨੇਜਾ, ਹਰਿੰਦਰ ਸਿੰਘ, ਸੁਖਦੇਵ, ਸੁਰਜੀਤ ਸਿੰਘ ਸੇਤੀਆ, ਭੁਪਿੰਦਰ ਸਿੰਘ 'ਭਿੰਦਾ', ਕਾਲੋ, ਇੰਦਰ ਪਾਲ ਸਿੰਘ ਭਾਟੀਆ, ਮਲਵਿੰਦਰ ਸਿੰਘ ਮੱਲੀ, ਭੁਪਿੰਦਰ ਸਿੰਘ 'ਭਿੰਦਾ', ਮਲਕੀਅਤ ਸਿੰਘ ਮੁਲਤਾਨੀ ਅਤੇ ਇਲਾਕੇ ਦੀ ਸਮੂਹ ਸੰਗਤ ਦਾ ਵਿਸ਼ੇਸ਼ ਸਹਿਯੋਗ ਰਿਹਾ |