15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਵਰਿਆਣਾ ਕੋਲ ਟੁੱਟੀਆਂ ਸੜਕਾਂ ਨੂੰ ਲੈ ਕੇ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਸ਼ਿਵ)-ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ ਪ੍ਰਬੰਧਕ ਸੁਸਾਇਟੀ ਵਰਿਆਣਾ ਵਲੋਂ ਜਲੰਧਰ ਏ. ਡੀ. ਸੀ. ਅਮਨਿੰਦਰ ਕੌਰ ਨੂੰ ਪਿੰਡ ਦੀਆਂ ਟੁੱਟੀਆਂ ਸੜਕਾਂ ਦੇ ਸੰਬੰਧ 'ਚ ਮੰਗ ਪੱਤਰ ਸੌਂਪਿਆ ਗਿਆ | ਪਿੰਡ ਵਾਸੀਆਂ ਵਲੋਂ ਏ. ਡੀ. ਸੀ. ਅਮਨਿੰਦਰ ਕੌਰ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨੂੰ ਪਿੰਡ ਦੀਆਂ ਸੜਕਾਂ ਦੀ ਖਸਤਾ ਹਾਲਤ ਬਾਰੇ ਜਾਣੂ ਕਰਵਾਇਆ ਅਤੇ ਜਲਦ ਪਿੰਡ ਦੀਆਂ ਸੜਕਾਂ ਦਾ ਨਵ-ਨਿਰਮਾਣ ਕਿਤੇ ਜਾਣ ਲਈ ਮੰਗ ਕੀਤੀ | ਏ. ਡੀ. ਸੀ. ਨੇ ਸੁਸਾਇਟੀ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਸੁਸਾਇਟੀ ਨੇ ਆਸ ਜ਼ਾਹਿਰ ਕੀਤੀ ਕਿ ਕਿ ਪ੍ਰਸ਼ਾਸਨ ਆਪਣਾ ਵਾਅਦਾ ਜਲਦੀ ਪੂਰਾ ਕਰਕੇ ਸੜਕਾਂ ਦੀ ਹਾਲਤ 'ਚ ਸੁਧਾਰ ਕਰਵਾਏਗਾ | ਮੰਗ-ਪੱਤਰ ਦੇਣ ਮੌਕੇ ਗੁਰਜੀਤ ਵਰਿਆਣਾ, ਰਾਜ ਕੁਮਾਰ, ਪਰਮਜੀਤ ਕੁਮਾਰ, ਪਵਨ ਵਰਿਆਣਾ, ਬੰਟੀ ਵਰਿਆਣਾ ਤੇ ਸੁਰਿੰਦਰ ਕੁਮਾਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ 11 ਦੇ ਅੰਮਿ੍ਤ ਵੇਲੇ ਨਗਰ ਕੀਰਤਨ ਸੰਬੰਧੀ ਦਸਮੇਸ਼ ਨਗਰ 'ਚ ਇਕੱਤਰਤਾ ਅਗਲੀ ਖ਼ਬਰ 11 ਦੇ ਅੰਮਿ੍ਤ ਵੇਲੇ ਨਗਰ ਕੀਰਤਨ ਸੰਬੰਧੀ ਦਸਮੇਸ਼ ਨਗਰ 'ਚ ਇਕੱਤਰਤਾ
Ad Position 24