ਜਲੰਧਰ, 8 ਅਪ੍ਰੈਲ (ਐੱਮ. ਐੱਸ. ਲੋਹੀਆ)-11 ਅਪ੍ਰੈਲ ਨੂੰ ਅੰਮਿ੍ਤ ਵੇਲੇ ਸਵੇਰੇ 5 ਵਜੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮਿ੍ਤ ਵੇਲਾ ਨਗਰ ਕੀਰਤਨ ਦੀਆਂ ਚੱਲ ਰਹੀਆਂ ਤਿਆਰੀਆਂ ਸੰਬੰਧੀ ਪ੍ਰਬੰਧਕਾਂ ਵਲੋਂ ਵੱਖ-ਵੱਖ ਖੇਤਰਾਂ 'ਚ ਮੀਟਿੰਗਾਂ ਕੀਤੀ ਜਾ ਰਹੀਆਂ ਹਨ | ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਤੋਂ ਸਿੰਘ ਸਭਾਵਾਂ, ਸਿੱਖ ਐਕਸ਼ਨ ਕਮੇਟੀ, ਐਂਟੀ ਕ੍ਰਾਈਮ ਐਂਟੀ ਕਰਪਸ਼ਨ ਸੁਸਾਇਟੀ, ਧਾਰਮਿਕ ਰਾਜਨੀਤਿਕ, ਵਪਾਰਿਕ ਜਥੇਬੰਦੀਆਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਇਸ ਨਗਰ ਕੀਰਤਨ ਸੰਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸਮੇਸ਼ ਨਗਰ ਵਿਖੇ ਭਾਰੀ ਇਕੱਤਰਤਾ ਹੋਈ | ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਹ ਅੰਮਿ੍ਤ ਵੇਲਾ ਨਗਰ ਗੁਰਦੁਆਰਾ ਦੀਵਨ ਅਸਥਾਨ ਤੋਂ ਅਰੰਭ ਹੋ ਕੇ ਨਗਰ ਕੀਰਤਨ ਦੇ ਪੁਰਾਤਨ ਮਾਰਗ 'ਤੇ ਹੁੰਦਾ ਹੋਇਆ, ਸਵੇਰੇ 8 ਵਜੇ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਵਗੇ, ਜਿਥੇ ਸੰਗਤ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਪ੍ਰਬੰਧਕਾਂ ਨੇ ਇਲਾਕੇ ਦੀ ਸੰਗਤ ਨੂੰ ਅੰਮਿ੍ਤ ਵੇਲਾ ਨਗਰ ਕੀਰਤਨ 'ਚ ਪਰਿਵਾਰਾਂ ਸਹਿਤ ਸ਼ਾਮਿਲ ਹੋਣ ਦੀ ਬੇਨਤੀ ਕੀਤੀ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਧਾਨ ਮੋਹਨ ਸਿੰਘ ਢੀਂਡਸਾ, ਦਵਿੰਦਰ ਸਿੰਘ ਰਹੇਜਾ (ਛੇਵੀਂ ਪਾਤਿਸ਼ਾਹੀ), ਪਰਮਿੰਦਰ ਸਿੰਘ (ਪ੍ਰਧਾਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸਮੇਸ਼ ਨਗਰ), ਦਵਿੰਦਰ ਸਿੰਘ ਰਿਆਤ ਗੋਬਿੰਦਗੜ੍ਹ, ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਗੁਰਪ੍ਰਤਾਪ ਸਿੰਘ ਵਡਾਲਾ (ਮੁਖੀ ਸ੍ਰੀ ਕਰਤਾਰਪੁਰ ਸਾਹਿਬ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ), ਜਸਵਿੰਦਰ ਸਿੰਘ (ਡੋਲਫਿਨ ਹੋਟਲ), ਹਰਸ਼ਰਨ ਸਿੰਘ (ਹਜ਼ਾਰਾ ਸਕੂਲ), ਰਵਿੰਦਰ ਸਿੰਘ (ਚੈਅਰਮੈਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ, ਹਸਪਤਾਲ ਕਮੇਟੀ), ਰਛਪਾਲ ਸਿੰਘ ਅਕਾਲੀ, ਕੁਲਜੀਤ ਸਿੰਘ ਚਾਵਲਾ, ਗੁਰਿੰਦਰ ਸਿੰਘ ਮਝੈਲ, ਗੁਰਜੀਤ ਸਿੰਘ ਟੱਕਰ, ਕੁਲਵਿੰਦਰ ਸਿੰਘ (ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕੋਟ ਮੁਹੱਲਾ), ਪਰਮਜੀਤ ਸਿੰਘ ਸੋਨੂੰ (ਗੁਰਦੁਆਰਾ ਤਿਲਕ ਨਗਰ), ਨਰਿੰਦਰ ਸਿੰਘ (ਗੁਰਦੁਆਰਾ ਪਿਸ਼ੋਰੀ ਮੁਹੱਲਾ), ਜੋਗਿੰਦਰ ਸਿੰਘ (ਸੁਖਮਨੀ ਸੇਵਾ ਸੁਸਾਇਟੀ), ਪਰਮਜੀਤ ਸਿੰਘ ਬੱਬਲਾ, ਜੋਰਾ ਸਿੰਘ (ਗੁਰਦੁਆਰਾ ਉਦੈ ਨਗਰ), ਕੌਂਸਲਰ ਦਰਸ਼ਨ ਲਾਲ, ਕੌਂਸਲਰ ਅਜੈ ਬੱਬਲ, ਮਨਜੀਤ ਕੌਰ ਸਮਾਜ ਸੇਵੀ, ਰਾਜ ਕੁਮਾਰ ਭਗਤ, ਰਵਿੰਦਰ ਕੁਮਾਰ, ਮਹਿੰਦਰ ਸਿੰਘ, ਰਵਿੰਦਰ ਸਿੰਘ, ਰਛਪਾਲ ਸਿੰਘ ਫੌਜੀ, ਸ਼ਿੰਗਾਰਾ ਸਿੰਘ, ਹਰਮਨਜੀਤ ਸਿੰਘ, ਲਸ਼ਕਰ ਸਿੰਘ ਰਹੀਮਪੁਰ, ਅਵਤਾਰ ਸਿੰਘ ਵਿਰਦੀ, ਬਲਬੀਰ ਸਿੰਘ, ਪਿ੍ਤਪਾਲ ਸਿੰਘ, ਕਮਲਜੀਤ ਸਿੰਘ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ ਜਸਕੀਰਤ ਸਿੰਘ ਜੱਸੀ ਅਤੇ ਹੋਰ ਹਾਜ਼ਰ ਸਨ |