15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਇੰਨੋਸੈਂਟ ਹਾਰਟਸ ਕਾਲਜ ਦੇ ਵਿਦਿਆਰਥੀਆਂ ਨੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 09-04-2026
ਜਲੰਧਰ, 8 ਅਪ੍ਰੈਲ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ ਜੀ. ਐਨ. ਡੀ. ਯੂ. ਬੀ. ਐੱਡ ਸਮੈਸਟਰ-1 ਦੀ ਪ੍ਰੀਖਿਆ ਦੇ ਨਤੀਜਿਆਂ ਵਿਚ 93 ਫੀਸਦੀ ਪਹਿਲਾ ਦਰਜਾ ਪ੍ਰਾਪਤ ਕਰਕੇ ਪ੍ਰਸ਼ੰਸਾ ਪ੍ਰਾਪਤ ਕੀਤੀ ¢ ਸੁਮਨ 8.10 ਐਸ. ਜੀ. ਪੀ. ਏ. ਨਾਲ ਕਾਲਜ 'ਚੋਂ ਪਹਿਲੇ, ਰਾਧਿਕਾ ਸ਼ਰਮਾ 7.90 ਐਸ. ਜੀ. ਪੀ. ਏ. ਨਾਲ ਦੂਜੇ ਤੇ ਆਸ਼ੂ ਜੈਨ 7.70 ਐਸ. ਜੀ. ਪੀ. ਏ. ਨਾਲ ਕਾਲਜ 'ਚੋਂ ਤੀਜੇ ਸਥਾਨ 'ਤੇ ਰਹੀ | ਇਸ ਮੌਕੇ ਕਾਰਜਕਾਰੀ ਡਾਇਰੈਕਟਰ (ਕਾਲਜ) ਸ੍ਰੀਮਤੀ ਅਰਾਧਨਾ ਬੌਰੀ ਨੇ ਸਾਰੇ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਫੈਕਲਟੀ ਦੇ ਸਮਰਪਣ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਅਰਜਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੋਰ ਵੀ ਇੱਛਾ ਸ਼ਕਤੀ ਅਤੇ ਦਿ੍ੜ੍ਹ ਇਰਾਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਮੈਨੇਜਮੈਂਟ ਦੇ ਮੈਂਬਰਾਂ, ਪਿ੍ੰਸੀਪਲ ਤੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀ-ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ | ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਨਿੱਜੀ ਧਿਆਨ ਦੇਣ ਤੇ ਉਨ੍ਹਾਂ ਵਿਚ ਸਕਾਰਾਤਮਕਤਾ ਪੈਦਾ ਕਰਨ ਲਈ ਆਪਣੇ ਸਲਾਹਕਾਰਾਂ ਦਾ ਧੰਨਵਾਦ ਕੀਤਾ¢
Ad Position 22
No active advertisement
ਪਿਛਲੀ ਖ਼ਬਰ 11 ਦੇ ਅੰਮਿ੍ਤ ਵੇਲੇ ਨਗਰ ਕੀਰਤਨ ਸੰਬੰਧੀ ਦਸਮੇਸ਼ ਨਗਰ 'ਚ ਇਕੱਤਰਤਾ ਅਗਲੀ ਖ਼ਬਰ ਐਸ. ਡੀ. ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24