06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਰਗੋਧਾ ਗੈਸ ਏਜੰਸੀ 'ਚੋਂ ਦਰਵਾਜ਼ੇ ਤੋੜ ਕੇ ਨਕਦੀ ਤੇ ਮੋਬਾਈਲ ਕੀਤਾ ਚੋਰੀ

Ad Position 21
No active advertisement
ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਜਤਿੰਦਰ ਪੰਮੀ)-ਚੋਰਾਂ ਨੇ ਜੀ. ਟੀ. ਬੀ. ਨਗਰ ਸਥਿਤ ਸਰਗੋਧਾ ਗੈਸ ਏਜੰਸੀ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਤੇ ਮੋਬਾਈਲ ਫੋਨ ਚੋਰੀ ਕਰ ਲਿਆ | ਪੁਲਿਸ ਨੇ ਏਜੰਸੀ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 6 ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਰਗੋਧਾ ਗੈਸ ਏਜੰਸੀ ਦੇ ਮਾਲਕ ਅਮਰੀਕ ਸਿੰਘ ਚਾਵਲਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਏਜੰਸੀ ਦੇ ਦਫ਼ਤਰ 'ਚ ਚੋਰਾਂ ਨੇ ਦਰਵਾਜ਼ੇ ਤੋੜ ਕੇ 50,000 ਰੁਪਏ ਦੀ ਨਕਦੀ ਤੇ ਮੋਬਾਈਲ ਫੋਨ ਚੋਰੀ ਕਰ ਲਿਆ ਹੈ | ਸੂਚਨਾ ਮਿਲਣ 'ਤੇ ਏ. ਐੱਸ. ਆਈ. ਸਤਪਾਲ ਮੌਕੇ 'ਤੇ ਜਾਂਚ ਲਈ ਪੁੱਜੇ | ਥਾਣਾ ਮੁਖੀ ਨੇ ਦੱਸਿਆ ਕਿ ਮਾਲਕ ਮੁਤਾਬਕ ਉਨ੍ਹਾਂ ਦੀ ਏਜੰਸੀ ਦੇ ਵਰਕਰ ਸ਼ੁੱਕਰਵਾਰ 8.30 ਵਜੇ ਦਫ਼ਤਰ ਖੋਲ੍ਹਣ ਲਈ ਪੁੱਜੇ ਤਾਂ ਦਰਵਾਜ਼ੇ ਟੁੱਟੇ ਪਏ ਸਨ ਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ | ਵਰਕਰਾਂ ਨੇ ਮਾਲਕ ਅਮਰੀਕ ਸਿੰਘ ਚਾਵਲਾ ਨੂੰ ਇਸ ਦੀ ਸੂਚਨਾ ਦਿੱਤੀ, ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ | ਥਾਣਾ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸੀ. ਸੀ. ਟੀ. ਵੀ. ਫੁਟੇਜ 'ਚ ਇਹ ਸਾਹਮਣੇ ਆਇਆ ਹੈ ਕਿ ਇਕ ਵਿਅਕਤੀ, ਜਿਸ ਨੇ ਮੂੰਹ 'ਤੇ ਸਿਰ ਬੰਨਿ੍ਹਆ ਹੋਇਆ ਹੈ, ਏਜੰਸੀ ਅੰਦਰ ਸਾਮਾਨ ਦੀ ਫਰੋਲਾ-ਫਰਾਲੀ ਕਰ ਰਿਹਾ ਹੈ | ਉਨ੍ਹਾਂ ਦੱਸਿਆ ਏਜੰਸੀ ਦਾ ਦਫ਼ਤਰ ਕੋਠੀ ਵਿਚ ਹੋਣ ਕਰਕੇ ਚੋਰ ਕੋਠੀ ਦਾ ਪਿਛਲਾ ਗੇਟ ਟੱਪ ਕੇ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਇਆ | ਏਜੰਸੀ ਮਾਲਕ ਵਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ ਚੋਰ 50,000 ਦੀ ਨਕਦੀ ਅਤੇ 12000 ਰੁਪਏ ਤੋ ਵੱਧ ਕੀਮਤ ਦਾ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ | ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਨਾਲ ਟਕਰਾਈ ਕਾਰ, ਇਕ ਦੀ ਮੌਤ <br/> ਅਗਲੀ ਖ਼ਬਰ ਜਲਾਲਪੁਰ ਪਿੰਡ ਨਿਵਾਸੀਆਂ ਨੇ ਪੀ.ਜੀ.ਆਈ ਲਈ ਜ਼ਰੂਰਤਮੰਦਾਂ ਲਈ ਭੇਜੀ ਲੰਗਰ ਦੀ ਸੇਵਾ
Ad Position 24
No active advertisement