ਜਲੰਧਰ, 10 ਅਪ੍ਰੈਲ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਸਕੂਲ ਦੇ ਨਵੇਂ ਪਿ੍ੰਸੀਪਲ ਸ੍ਰੀਮਤੀ ਨੀਤੂ ਜੇਠੀ ਨੇ ਆਪਣਾ ਅਹੁਦਾ ਸੰਭਾਲਿਆ | ਇਸ ਸਮੇਂ ਸਕੂਲ ਦੇ ਸਕੱਤਰ ਸਰਦਾਰ ਜਸਵਿੰਦਰ ਸਿੰਘ ਮਿਨਹਾਸ, ਜੁਆਇੰਟ ਸਕੱਤਰ ਹਰਸ਼ਰਨ ਸਿੰਘ ਚੀਮਾ ਤੇ ਸਮੂਹ ਸਟਾਫ਼ ਮੈਂਬਰ ਹਾਜਰ ਹੋਏ ਅਤੇ ਉਨ੍ਹਾਂ ਨੇ ਨਵੇਂ ਬਣੇ ਪਿ੍ੰਸੀਪਲ ਸ੍ਰੀਮਤੀ ਨੀਤੂ ਜੇਠੀ ਨੂੰ ਜੀ-ਆਇਆਂ ਆਖਿਆ | ਪਿ੍ੰਸੀਪਲ ਸ੍ਰੀਮਤੀ ਨੀਤੂ ਜੇਠੀ ਨੇ ਸਟਾਫ਼ ਨਾਲ ਮਿਲਣੀ ਕੀਤੀ ਤੇ ਸਕੂਲ ਨੂੰ ਤਰੱਕੀ ਦੇ ਰਾਹ 'ਤੇ ਤੋਰਨ ਲਈ ਅਨੇਕਾਂ ਵਿਚਾਰ-ਵਟਾਂਦਰੇ ਕੀਤੇ | ਉਨ੍ਹਾਂ ਨੇ ਭਵਿੱਖ ਵਿਚ ਵੀ ਨਵੀਆਂ ਸੋਚਾਂ ਨੂੰ ਲੈ ਕੇ ਮੈਨੇਜਮੈਂਟ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਦੀ ਦਿਨ ਦੁਗਣੀ, ਰਾਤ ਚÏਗੁਣੀ ਤਰੱਕੀ ਕਰਨ ਲਈ ਵਚਨਵੱਧਤਾ ਦੁਹਰਾਈ |