03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੀਨੀਅਰ ਡਿਪਟੀ ਮੇਅਰ ਵਲੋਂ ਸ਼ਹਿਰ ਵਿਚ ਲੱਗਦੀਆਂ ਮੰਡੀਆਂ ਦਾ ਰਿਕਾਰਡ ਤਲਬ

Ad Position 21
No active advertisement
ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਸ਼ਿਵ)-ਸ਼ਹਿਰ 'ਚ ਕੁਝ ਨਾਜਾਇਜ਼ ਚੱਲਦੀਆਂ ਪਾਰਕਿੰਗਾਂ ਤੇ ਮੇਅਰ ਵਲੋਂ ਰੇਹੜੀਆਂ ਤੋਂ ਪੂਰੀ ਵਸੂਲੀ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਨਿਗਮ ਪ੍ਰਸ਼ਾਸਨ ਹੁਣ ਇਸ ਮਾਮਲੇ 'ਚ ਸਖ਼ਤ ਹੋ ਗਿਆ ਹੈ ਤੇ ਅੱਜ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਸੰਯੁਕਤ ਕਮਿਸ਼ਨਰ ਨੂੰ ਇਕ ਚਿੱਠੀ ਲਿਖ ਕੇ ਨਾ ਸਿਰਫ਼ ਨਾਜਾਇਜ਼ ਚੱਲਦੀਆਂ ਪਾਰਕਿੰਗਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ ਸਗੋਂ ਉਨ੍ਹਾਂ ਨੇ ਸ਼ਹਿਰ 'ਚ ਕਈ ਲਗਦੀਆਂ ਮੰਡੀਆਂ ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਹੈ | ਉਨ੍ਹਾਂ ਵਲੋਂ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸ਼ਹਿਰ ਦੀਆਂ ਕਈ ਥਾਵਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਗੱਡੀਆਂ ਦੀ ਪਾਰਕਿੰਗ ਦੀ ਵਸੂਲੀ ਕੀਤੀ ਜਾ ਰਹੀ ਹੈ | ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਸ਼ਹਿਰ 'ਚ ਮÏਜੂਦਾ ਸਮੇਂ 'ਚ ਕਿੰਨੀਆਂ ਮਨਜ਼ੂਰ ਪਾਰਕਿੰਗ ਦੇ ਠੇਕੇ ਚੱਲ ਰਹੇ ਹਨ ਅਤੇ ਕਿੰਨੀਆਂ ਥਾਵਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਪਾਰਕਿੰਗਾਂ ਦੀ ਵਸੂਲੀ ਕੀਤੀ ਜਾ ਰਹੀ ਹੈ | ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਕਿੰਨੀਆਂ ਪਾਰਕਿੰਗਾਂ ਵਿਰੁੱਧ ਨਗਰ ਨਿਗਮ ਵਲੋਂ ਕਾਰਵਾਈ ਕੀਤੀ ਗਈ ਹੈ | ਇਸ ਤੋਂ ਇਲਾਵਾ ਨਗਰ ਨਿਗਮ ਜਲੰਧਰ ਦੀ ਹੱਦ ਅੰਦਰ ਕਿੰਨੀਆਂ ਤੇ ਕਿਹੜੀਆਂ-ਕਿਹੜੀਆਂ ਮੰਡੀਆਂ ਲਗਦੀਆਂ ਹਨ, ਹਰੇਕ ਮੰਡੀ 'ਚ ਕਿੰਨੀਆਂ-ਕਿੰਨੀਆਂ ਦੁਕਾਨਾਂ ਲੱਗਦੀਆਂ ਹਨ ਅਤੇ ਉਨ੍ਹਾਂ ਤੋਂ ਕਿੰਨੀ ਵਸੂਲੀ ਕੀਤੀ ਜਾਂਦੀ ਹੈ | ਸ. ਬਿੱਟੂ ਨੇ ਸ਼ਹਿਰ ਵਿਚ ਹੁਣ ਤੱਕ ਰੇਹੜੀਆਂ ਦੀ ਗਿਣਤੀ ਦੱਸਣ ਲਈ ਕਿਹਾ ਹੈ ਕਿ ਉਨ੍ਹਾਂ 'ਤੇ ਕਿੰਨੀਆਂ ਕਿਊ ਆਰ ਨੰਬਰ ਪਲੇਟਾਂ ਲੱਗ ਚੁੱਕੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਰਿਟਾਰਿਡ ਰੇਲਵੇ ਮੈਂਜ਼ ਫੈਡਰੇਸ਼ਨ (ਅਕਾਊਾਟਸ) ਜਲੰਧਰ ਦੀ ਸਾਲਾਨਾ ਬੈਠਕ ਕੱਲ੍ਹ ਅਗਲੀ ਖ਼ਬਰ ਨਵੇਂ ਆਏ ਡੀ. ਸੀ. ਵਰਜੀਤ ਸਿੰਘ ਵਾਲੀਆ ਨੇ ਸੰਭਾਲਿਆ ਚਾਰਜ
Ad Position 24
No active advertisement