03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਬਾਸਕਟਬਾਲ ਐੋਸੋਸੀਏਨ ਵਲੋਂ ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਦੇ ਚੋਣ ਟਰਾਇਲ ਕੱਲ੍ਹ-ਤੇਜਾ ਸਿੰਘ ਧਾਲੀਵਾਲ

Ad Position 21
No active advertisement
ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਡਾ.ਜਤਿੰਦਰ ਸਾਬੀ)-ਪੰਜਾਬ ਬਾਸਕਟਬਾਲ ਐਸੋਸੀਏਸ਼ਨ (ਪੀ. ਬੀ. ਏ.) ਵਲੋਂ ਕਰਵਾਈ ਜਾ ਰਹੀ 'ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ' ਸੰਬੰਧੀ ਇਕ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੀਗ ਲਈ ਖਿਡਾਰੀਆਂ ਦੀ ਚੋਣ ਲਈ ਟਰਾਇਲ 12 ਅਪ੍ਰੈਲ 2026 ਨੂੰ ਸਵੇਰੇ 10:30 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਚ ਕਰਵਾਏ ਜਾ ਰਹੇ ਹਨ | ਇਨ੍ਹਾਂ ਟਰਾਇਲਾਂ ਵਿਚੋਂ 4 ਪੁਰਸ਼ ਤੇ 4 ਮਹਿਲਾ ਟੀਮਾਂ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਸ਼ ਵਰਗ ਲਈ ਯੋਗਤਾ (ਜਨਮ ਮਿਤੀ) 01.01.2008 ਤੇ ਮਹਿਲਾ ਵਰਗ ਲਈ 01.01.2006 ਨਿਰਧਾਰਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਲੀਗ ਦਾ ਉਦਘਾਟਨੀ ਸਮਾਗਮ 18 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਚ ਹੋਵੇਗਾ, ਜਦਕਿ ਸਮਾਪਤੀ ਸਮਾਰੋਹ 20 ਜੂਨ 2026 ਨੂੰ ਉਸੇ ਸਥਾਨ 'ਤੇ ਕਰਵਾਇਆ ਜਾਵੇਗਾ | ਇਸ ਲੀਗ ਦੇ ਸਾਰੇ ਮੈਚ ਰਾਊਾਡ ਰੋਬਿਨ ਫਾਰਮੈਟ ਅਨੁਸਾਰ ਖੇਡੇ ਜਾਣਗੇ ਤੇ ਫਾਈਨਲ ਮੈਚ ਸਿਖਰ ਦੀਆਂ ਦੋ ਟੀਮਾਂ ਵਿਚਕਾਰ ਹੋਵੇਗਾ | ਤੇਜਾ ਸਿੰਘ ਧਾਲੀਵਾਲ ਨੇ ਇਨਾਮਾਂ ਬਾਰੇ ਦੱਸਦਿਆਂ ਕਿਹਾ ਕਿ ਜੇਤੂ ਟੀਮ ਨੂੰ 1,50,000 ਰੁਪਏ, ਉਪ ਜੇਤੂ ਟੀਮ ਨੂੰ 1,00,000 ਰੁਪਏ ਦਿੱਤੇ ਜਾਣਗੇ, ਜਦਕਿ ਹਰ ਮੈਚ ਦਾ ਮੈਨ ਆਫ ਦੀ ਮੈਚ ਖਿਡਾਰੀ ਨੂੰ 10,000 ਰੁਪਏ ਪ੍ਰਾਪਤ ਕਰੇਗਾ | ਇਸ ਤੋਂ ਇਲਾਵਾ ਪੁਰਸ਼ ਵਰਗ ਦੇ ਐਮ. ਵੀ. ਪੀ. ਨੂੰ ਬੁਲੇਟ ਮੋਟਰਸਾਈਕਲ ਤੇ ਮਹਿਲਾ ਵਰਗ ਦੀ ਐਮ. ਵੀ. ਪੀ. ਨੂੰ ਹੋਂਡਾ ਐਕਟਿਵਾ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ | ਜੇਤੂ ਟੀਮਾਂ ਦੇ ਕੋਚਾਂ ਨੂੰ 40,000 ਰੁਪਏ, ਉਪ ਜੇਤੂ ਟੀਮਾਂ ਦੇ ਕੋਚਾਂ ਨੂੰ 30,000 ਰੁਪਏ, ਜਦਕਿ ਹੋਰ ਟੀਮਾਂ ਦੇ ਕੋਚਾਂ ਨੂੰ 10,000 ਰੁਪਏ ਦਿੱਤੇ ਜਾਣਗੇ | ਇਸ ਤੋਂ ਇਲਾਵਾ ਸਾਰੇ ਖਿਡਾਰੀਆਂ ਨੂੰ 10,000 ਰੁਪਏ ਤੇ ਰਿਫਰੈਸ਼ਮੈਂਟ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ | ਤੇਜਾ ਸਿੰਘ ਧਾਲੀਵਾਲ ਨੇ ਸਾਰੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ 12 ਅਪ੍ਰੈਲ ਦੇ ਟਰਾਇਲ ਵਿਚ ਹਿੱਸਾ ਲੈਣ | ਇਸ ਮੌਕੇ ਉਨ੍ਹਾਂ ਨੇ ਇਸ ਬਾਸਕਟਬਾਲ ਲੀਗ ਨੂੰ ਸਪਾਂਸਰ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਵੀ ਇਸ ਚੰਗੇ ਉਪਰਾਲੇ ਲਈ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਵਲੋਂ ਅੰਮਿ੍ਤਸਰ ਦਾ ਵਿੱਦਿਅਕ ਉਦਯੋਗਿਕ ਦੌਰਾ ਅਗਲੀ ਖ਼ਬਰ ਖੇਤਾਂ 'ਚ ਡਿੱਗਿਆ ਇਕ ਡਰੋਨ ਬਰਾਮਦ
Ad Position 24
No active advertisement