ਜਲੰਧਰ, 10 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਦਰਸ਼ ਨਗਰ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ (ਵਿਸਾਖੀ ਪੁਰਬ) ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਰਾਜਪਾਲ, ਜਨਰਲ ਸਕੱਤਰ ਪ੍ਰਭੂ ਸਿੰਘ ਤੇ ਖ਼ਜਾਨਚੀ ਹਰਜਿੰਦਰ ਸਿੰਘ ਲਾਡਾ ਨੇ ਜਾਣਾਕਰੀ ਦਿੱਤੀ ਕਿ ਇਸ ਸੰਬੰਧੀ 9 ਅਪ੍ਰੈਲ ਤੋਂ 14 ਅਪ੍ਰੈਲ ਤੱਕ ਵਿਸ਼ੇਸ਼ ਦੀਵਾਨ ਸਜਾਏ ਜਾਣਗੇ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ (ਬ੍ਰਹਮ ਗਿਆਨ ਕੇਂਦਰ, ਮੋਗਾ) ਦੇ ਸਿਖਿਆਰਥੀਆਂ ਵਲੋਂ 9, 10 ਤੇ 11 ਅਪ੍ਰੈਲ ਨੂੰ ਰੋਜ਼ਾਨਾ ਸਵੇਰੇ 8 ਵਜੇ ਤੋਂ 9 ਵਜੇ ਤੱਕ ਨਾਮ ਅਭਿਆਸ ਸਮਾਗਮ ਹੋਵੇਗਾ | 12 ਅਪ੍ਰੈਲ ਨੂੰ ਸਵੇਰੇ 6.30 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ | ਵਿਸਾਖੀ ਪੁਰਬ ਮੌਕੇ 14 ਅਪ੍ਰੈਲ ਨੂੰ ਸਵੇਰ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਦੌਰਾਨ ਸਵੇਰੇ 6 ਵਜੇ ਤੋਂ 6.30 ਵਜੇ ਤੱਕ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | 6.30 ਤੋਂ 7.15 ਵਜੇ ਤੱਕ ਭਾਈ ਜਸਪਾਲ ਸਿੰਘ (ਹੈੱਡ ਗ੍ਰੰਥੀ) ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਨਗੇ | ਸਵੇਰੇ 7.55 ਵਜੇ ਤੋਂ 9.10 ਵਜੇ ਤੱਕ ਭਾਈ ਚਰਨਜੀਤ ਸਿੰਘ ਦਾ ਰਾਗੀ ਜਥਾ ਆਸਾ ਕੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰਨਗੇ | ਭਾਈ ਜੁਗਿੰਦਰ ਸਿੰਘ ਸ਼ਾਨ ਦਾ ਜਥਾ 9.10 ਵਜੇ ਤੋਂ 9.40 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ | 9.40 ਤੋਂ 10 ਵਜੇ ਤੱਕ ਭਾਈ ਗੁਰਮੀਤ ਸਿੰਘ, 10 ਵਜੇ ਤੋਂ 10.30 ਵਜੇ ਤੱਕ ਬੀਬੀ ਜਸਜੀਤ ਕੌਰ 'ਐਡਵੋਕੇਟ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ | 10.30 ਵਜੇ ਤੋਂ 11 ਵਜੇ ਤੱਕ ਸਾਹਿਬਜ਼ਾਦਾ ਸੁਸਾਇਟੀ ਆਦਰਸ਼ ਨਗਰ ਦੇ ਸਮੂਹ ਮੈਂਬਰ, 11 ਤੋਂ 12 ਵਜੇ ਤੱਕ ਇਸਤਰੀ ਸਤਿਸੰਗ ਸਭਾ ਅਦਰਸ਼ ਨਗਰ ਦਾ ਜੱਥਾ ਅਤੇ 12 ਵਜੇ ਤੋਂ 1 ਵਜੇ ਤੱਕ ਭਾਈ ਤਜੇਸ਼ਵਰ ਸਿੰਘ (ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ) ਦਾ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ | ਸ਼ਾਮ ਦੇ ਦੀਵਾਨਾਂ 'ਚ ਰਾਤ 7.30 ਵਜੇ ਤੋਂ 10 ਵਜੇ ਤੱਕ ਭਾਈ ਚਰਨਜੀਤ ਸਿੰਘ ਦਾ ਕੀਰਤਨ ਅਤੇ ਭਾਈ ਇਕਬਾਲ ਸਿੰਘ 'ਖ਼ਾਲਸਾ' (ਇੰਟਰਨੈਸਨਲ ਢਾਡੀ ਜਥਾ) ਢਾਡੀ ਵਾਰਾਂ ਗਾਇਨ ਕਰਨਗੇ | ਪ੍ਰਬੰਧਕਾਂ ਵਲੋਂ ਸੰਗਤ ਨੂੰ ਸਮਾਗਮਾਂ ਦੌਰਾਨ ਪਰਿਵਾਰਾਂ ਸਹਿਤ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ |