ਜਮਸ਼ੇਰ ਖਾਸ, 10 ਅਪ੍ਰੈਲ (ਹਰਵਿੰਦਰ ਕੁਮਾਰ)-ਮੁੱਢਲਾ ਸਿਹਤ ਕੇਂਦਰ ਜਮਸ਼ੇਰ ਖਾਸ ਦੇ ਸੀਨੀਅਰ ਮੈਡੀਕਲ ਡਾਕਟਰ ਮਨਦੀਪ ਕÏਰ ਦੀ ਅਗਵਾਈ ਹੇਠ ਬਲਾਕ ਜਮਸ਼ੇਰ ਖਾਸ ਦੀ ਟੀਮ ਵਲੋਂ ਸਰਕਾਰੀ ਮਿਡਲ ਸਕੂਲ ਲੋਹਾਰ ਨੰਗਲ ਵਿਖੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਦੰਦਾਂ ਦੇ ਮੈਡੀਕਲ ਅਫਸਰ ਡਾ. ਨੇਹਾ ਸੈਣੀ ਨੇ ਬੱਚਿਆਂ ਨੂੰ ਓਰਲ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੰਦਾਂ ਅਤੇ ਮੂੰਹ ਦੀ ਸਹੀ ਦੇਖਭਾਲ ਸਾਡੀ ਸਮੁੱਚੀ ਸਿਹਤ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਬੱਚਿਆਂ ਨੂੰ ਸਵੇਰ ਤੇ ਰਾਤ ਨੂੰ ਦੰਦ ਸਾਫ ਕਰਨ ਲਈ ਪ੍ਰੇਰਿਤ ਕੀਤਾ | ਮਿੱਠੀਆਂ ਚੀਜਾਂ ਦੀ ਘੱਟ ਵਰਤੋਂ ਦੇ ਨਾਲ ਨਾਲ ਚਿਪਸ, ਨੂਡਲਜ਼, ਪੀਜ਼ਾ ਤੇ ਜੋ ਚੀਜਾਂ ਮੈਦੇ ਤੋਂ ਬਣਦੀਆਂ ਹਨ, ਉਨ੍ਹਾਂ ਤੋਂ ਪ੍ਰਹੇਜ ਕਰਨ ਲਈ ਉਤਸਾਹਿਤ ਕੀਤਾ | ਨਿਯਮਤ ਤÏਰ 'ਤੇ ਦੰਦਾਂ ਦੀ ਜਾਂਚ ਕਰਾਉਣ ਲਈ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ | ਇਸੇ ਦÏਰਾਨ ਬਲਾਕ ਐਜੂਕੇਟਰ ਜਗਦੀਪ ਕÏਰ ਨੇ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐਚ. ਪੀ. ਵੀ. ਟੀਕਾਕਰਨ ਲਗਵਾਉਣ ਲਈ ਉਤਸ਼ਾਹਿਤ ਕੀਤਾ ਕਿਉਂਕਿ ਇਹ ਟੀਕਾ ਭਵਿੱਖ ਵਿਚ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਪ੍ਰਭਾਵਸ਼ਾਲੀ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਹ ਟੀਕਾ ਸਿਹਤ ਵਿਭਾਗ ਵਲੋਂ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ | ਸੈਮੀਨਾਰ ਵਿਚ ਕਮਿਊਨਿਟੀ ਹੈਲਥ ਅਫਸਰ ਡਾ. ਰਮਨਦੀਪ ਕÏਰ ਨੇ ਬੱਚਿਆਂ ਨੂੰ ਟੀ. ਬੀ. ਦੀ ਬੀਮਾਰੀ ਬਾਰੇ ਜਾਗਰੂਕ ਕੀਤਾ | ਇਸ ਦÏਰਾਨ ਸਿਹਤ ਵਿਭਾਗ ਵਲੋ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਸੈਮੀਨਾਰ ਦੇ ਅੰਤ ਵਿਚ ਮੈਡਮ ਸੋਨਾਲੀ ਸ਼ਰਮਾਂ ਨੇ ਸਿਹਤ ਵਿਭਾਗ ਦੀ ਟੀਮ ਤੇ ਬੱਚਿਆਂ ਦਾ ਧੰਨਵਾਦ ਕੀਤਾ |