03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਸਟੇਸ਼ਨ ਦੇ ਕੋਲ ਨਵੀਂ ਬਣਾਈ ਸੜਕ

Ad Position 21
No active advertisement
ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਸ਼ਿਵ)-ਲੋਕਾਂ ਵਲੋਂ ਸ਼ਿਕਾਇਤਾਂ ਕਰਨ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਬਾਹਰ ਲੰਬੇ ਸਮੇਂ ਤੋਂ ਖ਼ਰਾਬ ਪਈ ਸੜਕ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ | ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਵਲੋਂ ਕੁਝ ਦਿਨ ਪਹਿਲਾਂ ਜਲੰਧਰ ਆਏ ਰੇਲ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਕਿ ਸਟੇਸ਼ਨ ਦੇ ਬਾਹਰ ਇਲਾਕੇ ਦੀ ਸੜਕ ਕਾਫੀ ਖ਼ਰਾਬ ਹੈ, ਜਿਸ ਤੋਂ ਵੱਡੀ ਗਿਣਤੀ ਵਿਚ ਲੋਕ ਲੰਘਦੇ ਹਨ ਤੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ | ਪਾਰਕਿੰਗ ਦੇ ਨੇੜੇ ਹੀ ਅੱਜ ਸਵੇਰੇ ਲੁੱਕ ਬਜਰੀ ਵਾਲੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ | ਕਾਰੋਬਾਰੀ ਆਗੂ ਅਨਿਲ ਸੋਨੀ ਨੇ ਦੱਸਿਆ ਕਿ ਇਹ ਸੜਕ ਕਾਫੀ ਖ਼ਰਾਬ ਸੀ ਤੇ ਸਟੇਸ਼ਨ ਦੇ ਸਾਹਮਣੇ ਸਥਿਤ ਪੁਰਾਣੀ ਫੈਂਟਣ ਗੰਜ ਮੰਡੀ 'ਚ ਸਾਮਾਨ ਲੈ ਕੇ ਗੱਡੀਆਂ ਆਉਂਦੀਆਂ ਹਨ ਤਾਂ ਕਈ ਬਾਰ ਉਨ੍ਹਾਂ ਗੱਡੀਆਂ ਨੂੰ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਸੀ | ਕੇਂਦਰ ਸਰਕਾਰ ਵਲੋਂ ਜਲੰਧਰ ਦੇ ਵਿਕਾਸ ਲਈ ਸਮਾਰਟ ਸਿਟੀ ਕੰਪਨੀ ਰਾਹੀਂ ਕਰੋੜਾਂ ਰੁਪਏ ਖ਼ਰਚ ਕੀਤਾ ਗਿਆ ਸੀ ਤਾਂ ਉਸ ਵੇਲੇ 5 ਕਰੋੜ ਦੀ ਸਮਾਰਟ ਸਿਟੀ ਦੀ ਰਕਮ ਸਟੇਸ਼ਨ ਦੇ ਬਾਹਰ ਇਲਾਕੇ ਨੂੰ ਖ਼ੂਬਸੂਰਤ ਬਣਾਉਣ ਲਈ ਖ਼ਰਚ ਕੀਤੀ ਗਈ ਸੀ ਪਰ ਪੁਰਾਣੀ ਚੁੰਗੀ ਤੋਂ ਮੰਡੀ ਫੈਨਟਣਗੰਜ ਨੂੰ ਜਾਂਦੇ ਹੋਏ ਸੜਕ ਦੀ ਹਾਲਤ ਕੁੱਝ ਦਿਨ ਬਾਅਦ ਖ਼ਰਾਬ ਹੋ ਗਈ ਸੀ | ਕੰਕਰੀਟ ਪਾਉਣ ਦੇ ਬਾਵਜੂਦ ਸੜਕ ਉੱਬਲ ਖਾਖੜ ਬਣਾ ਦਿੱਤੀ ਗਈ ਸੀ, ਜਿਸ ਨਾਲ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ 'ਮੌਕ ਪਾਰਲੀਮੈਂਟ' ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਡਾਇਰੈਕਟਰ ਦੇ ਨਾਂਅ 'ਤੇ ਸੀ. ਡੀ. ਪੀ. ਓ. ਨੂੰ ਸੌਂਪਿਆ ਮੰਗ-ਪੱਤਰ
Ad Position 24
No active advertisement