02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 11-04-2026
ਮਹਿਤਪੁਰ, 10 ਅਪ੍ਰੈਲ (ਲਖਵਿੰਦਰ ਸਿੰਘ)-ਸੁਖਪਾਲ ਸਿੰਘ ਉਪ ਪੁਲਿਸ ਕਪਤਾਨ ਸਬ. ਡਵੀਜਨ ਸ਼ਾਹਕੋਟ ਤੇ ਇੰਸ. ਲਾਭ ਸਿੰਘ ਥਾਣਾ ਮਹਿਤਪੁਰ ਦੀ ਅਗਵਾਈ ਹੇਠ ਥਾਣਾ ਮਹਿਤਪੁਰ ਦੀ ਟੀਮ ਐਸ. ਆਈ. ਕਸ਼ਮੀਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਪਿੰਡ ਧਰਮੇ ਦੀਆ ਛੰਨਾ ਤੋਂ ਪਰਮਜੀਤ ਕੌਰ ਉਰਫ਼ ਪ੍ਰੇਮਾ ਪੁਤਰੀ ਕਾਲਾ ਸਿੰਘ ਵਾਸੀ ਧਰਮੇ ਦੀਆ ਛੰਨਾਂ ਥਾਣਾ ਮਹਿਤਪੁਰ, ਬੂਟਾ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸਲੇਮਪੁਰਾ ਥਾਣਾ ਸਿੱਧਵਾ ਬੇਟ ਜ਼ਿਲ੍ਹਾ ਲੁਧਿਆਣਾ ਤੇ ਅਮਰਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਸਲੇਮਪੁਰਾ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ, 103 ਖੁੱਲ੍ਹੀਆ ਨਸ਼ੀਲੀਆ ਗੋਲੀਆ, ਇਕ ਡਿਜੀਟਲ ਕੰਡਾ ਤੇ 7700 ਰੁਪਏ ਡਰਗ ਮਨੀ ਬਰਾਮਦ ਕਰਕੇ ਮੁਕੱਦਮਾ ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ ਹੈ | ਦੂਜੀ ਟੀਮ ਅਸ਼ੀ ਪੂਰਨ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆ ਦੇ ਦਾਣਾ ਮੰਡੀ ਸੰਗੋਵਾਲ ਤੋਂ ਜੋਬਨ ਕੁਮਾਰ ਉਰਫ਼ ਪੰਪ ਪੁਤਰ ਨਰੇਸ਼ ਕੁਾਮਰ ਵਾਸੀ ਸਿੱਧਵਾ ਦੋਨਾ ਕਾਲੋਨੀ ਥਾਣਾ ਸਦਰ ਕਪੂਰਥਲਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁਤਰ ਨਰੇਸ਼ ਕੁਮਾਰ ਵਾਸੀ ਕੇਸਰਪੁਰ ਥਾਣਾ ਸਦਰ ਕਪੂਰਥਲਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 43 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਸਾਰੇ ਦੋਸ਼ੀਆ ਨੂੰ ਗਿ੍ਫਤਾਰ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਾਂਝਾ ਪੰਜਾਬ ਫਾਊਾਡੇਸ਼ਨ ਵਲੋਂ ਲਾਏ ਕੈਂਪ ਮੌਕੇ 107 ਨੌਜਵਾਨਾਂ ਨੇ ਕੀਤਾ ਖੂਨਦਾਨ ਅਗਲੀ ਖ਼ਬਰ ਦ ਨੋਬੇਲ ਸਕੂਲ ਪ੍ਰਬੰਧਕਾਂ ਨੇ ਮਨਾਇਆ ਸਕੂਲ ਦਾ 10ਵਾਂ ਸਥਾਪਨਾ ਦਿਵਸ
Ad Position 24
No active advertisement