ਸ਼ਾਹਕੋਟ, 10 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਪਿੰਡ ਨਵਾਂ ਕਿਲ੍ਹਾ (ਸ਼ਾਹਕੋਟ) ਤੋਂ ਸੀਨੀਅਰ ਅਕਾਲੀ ਆਗੂ ਤੇ ਨੰਬਰਦਾਰ ਰਜਿੰਦਰ ਸਿੰਘ ਦਾ ਕੁਝ ਦਿਨ ਪਹਿਲਾਂ ਅਚਾਨਕ ਦਿਹਾਂਤ ਹੋ ਗਿਆ ਸੀ | ਇਹ ਕੋਆਪ੍ਰੇਟਿਵ ਸੁਸਾਇਟੀ ਭੁੱਲਰ ਦੇ ਮੌਜੂਦਾ ਪ੍ਰਧਾਨ ਵੀ ਸਨ | ਇਨ੍ਹਾਂ ਦੇ ਦਿਹਾਂਤ 'ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡ: ਬਚਿੱਤਰ ਸਿੰਘ ਕੋਹਾੜ, ਕੇਵਲ ਸਿੰਘ ਰੂਪੇਵਾਲੀ ਸਾਬਕਾ ਐੱਮ. ਡੀ., ਜਥੇ: ਚਰਨ ਸਿੰਘ ਸਿੰਧੜ, ਤਜਿੰਦਰ ਸਿੰਘ ਰਾਮਪੁਰ ਸੂਬਾਈ ਅਕਾਲੀ ਆਗੂ, ਬਲਵਿੰਦਰ ਸਿੰਘ ਕੰਗ ਬਿੱਲੀ ਚੁਹਾਰਮੀ ਸੀਨੀ: ਅਕਾਲੀ ਆਗੂ, ਸੂਬਾ ਸਿੰਘ ਚੱਕ ਚੇਲਾ ਬਲਾਕ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਮੱਟੂ ਬੱਗਾ, ਸੁਖਦੇਵ ਸਿੰਘ ਢੋਟ ਬਾਹਮਣੀਆਂ ਅਕਾਲੀ ਆਗੂ, ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ, ਹਰਵਿੰਦਰ ਸਿੰਘ ਸਿੱਧੂ ਸਰਕਲ ਪ੍ਰਧਾਨ ਦੋਨਾ, ਮਨਜੀਤ ਸਿੰਘ ਮਠਾੜੂ ਰੂਪੇਵਾਲ ਅਕਾਲੀ ਆਗੂ, ਗੁਰਬਚਨ ਸਿੰਘ ਬੋਪਾਰਾਏ ਤਲਵੰਡੀ ਮਾਧੋ, ਤਲਵੰਤ ਸਿੰਘ ਤਿੱਲਾ, ਰਾਜੂ ਬਾਜਵਾ ਅਕਾਲੀ ਆਗੂ, ਮਲਕੀਤ ਸਿੰਘ ਬਿੱਲੀ ਬੜੈਚ, ਸੁਰਿੰਦਰ ਸਿੰਘ ਕਾਲਾ ਜਨਰਲ ਸਕੱਤਰ ਤੇ ਹੋਰਨਾਂ ਨੇ ਦੁੱਖ ਪ੍ਰਗਟ ਕੀਤਾ ਹੈ | ਜ਼ਿਕਰਯੋਗ ਹੈ ਕਿ ਨੰਬਰਦਾਰ ਰਜਿੰਦਰ ਸਿੰਘ ਜੋ ਕੋਹਾੜ ਪਰਿਵਾਰ ਦੇ ਨਜ਼ਦੀਕੀਆਂ 'ਚੋਂ ਇਕ ਸਨ | ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਮਿਤੀ 12 ਅਪ੍ਰੈਲ ਨੂੰ ਨਿਵਾਸ ਅਸਥਾਨ ਪਿੰਡ ਨਵਾਂ ਕਿਲ੍ਹਾ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ |