02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਲਾਕ ਫਿਲੌਰ ਦੀ ਚੇਅਰਪਰਸਨ ਸੰਦੀਪ ਕੌਰ ਤੇ ਉਪ ਚੇਅਰਪਰਸਨ ਬੀਬੀ ਨਛੱਤਰੋ ਦੀ ਹੋਈ ਤਾਜਪੋਸ਼ੀ

Ad Position 21
No active advertisement
ਅਜੀਤ ਡੈਸਕ 11-04-2026
ਫਿਲੌਰ, 10 ਅਪ੍ਰੈਲ (ਵਿਪਨ ਗੈਰੀ)-ਬਹੁਜਨ ਸਮਾਜ ਪਾਰਟੀ ਦੇ ਚੁਣੇ ਗਏ ਬਲਾਕ ਸੰਮਤੀ ਫਿਲੌਰ ਦੇ ਚੇਅਰਪਰਸਨ ਸੰਦੀਪ ਕੌਰ ਤੇ ਵਾਈਸ ਚੇਅਰਪਰਸਨ ਬੀਬੀ ਨਛੱਤਰੋ ਦੀ ਰਸਮੀ ਤੌਰ 'ਤੇ ਤਾਜਪੋਸ਼ੀ ਕੀਤੀ ਗਈ | ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਹਾਜ਼ਰ ਰਹੇ, ਜਿਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਫਿਲੌਰ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ | ਇਸ ਮੌਕੇ ਡਾ. ਕਰੀਮਪੁਰੀ ਨੇ ਦੋਵੇਂ ਚੁਣੇ ਗਏ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਨੂੰ ਅਧਿਕਾਰਕ ਤੌਰ 'ਤੇ ਉਨ੍ਹਾਂ ਦੀਆਂ ਸੀਟਾਂ 'ਤੇ ਬੈਠਾਇਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ | ਸਮਾਗਮ ਦੌਰਾਨ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਸਭ ਨੇ ਇਕੱਠੇ ਹੋ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ | ਇਸ ਮੌਕੇ ਬੀ. ਡੀ. ਪੀ. ਓ. ਫਿਲੌਰ ਤੋਂ ਇਲਾਵਾ ਖ਼ੁਸ਼ੀ ਰਾਮ ਨੰਗਲ, ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਸੁਸ਼ੀਲ ਵਿਰਦੀ, ਮਹਿੰਦਰਪਾਲ ਤੇਹਿੰਗ, ਦੇਵੀ ਲਾਂਦੜਾ, ਅਮਰਦੀਪ ਟੀਨੂ, ਕੁਲਵੀਰ ਅੱਟੀ, ਸੋਮਪਾਲ ਮੈਂਗੜਾ ਅਤੇ ਸਾਰੇ ਚੁਣੇ ਹੋਏ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਡਾਕਘਰ ਦਾ ਪੋਸਟ ਮਾਸਟਰ ਰੋਜ਼ਾਨਾ ਆਉਂਦਾ ਹੈ ਲੇਟ ਅਗਲੀ ਖ਼ਬਰ ਸ਼ੇਰੋਵਾਲੀਆ ਦੀ ਅਗਵਾਈ 'ਚ ਸ਼ਾਹਕੋਟ ਹਲਕੇ ਦੇ ਕਾਂਗਰਸੀਆਂ ਨੇ ਚੰਨੀ ਦੇ ਨਵੇਂ ਨਿਵਾਸ ਅਸਥਾਨ 'ਤੇ ਪਹੁੰਚ ਕੇ ਦਿੱਤੀਆਂ ਵ...
Ad Position 24
No active advertisement