02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਖੇਤਾਂ 'ਚ ਡਿੱਗਿਆ ਇਕ ਡਰੋਨ ਬਰਾਮਦ

Ad Position 21
No active advertisement
ਅਜੀਤ ਡੈਸਕ 11-04-2026
ਆਦਮਪੁਰ, 10 ਅਪ੍ਰੈਲ (ਹਰਪ੍ਰੀਤ ਸਿੰਘ)-ਥਾਣਾ ਆਦਮਪੁਰ ਅਧੀਨ ਆਉਂਦਾ ਪਿੰਡ ਤਲਵੰਡੀ ਅਰਾਈਆਂ ਦੀ ਇਕ ਖੇਤਾਂ 'ਚ ਸ਼ੱਕੀ ਡਰੋਨ ਬਰਾਮਦ ਹੋਇਆ | ਇਸ ਮੌਕੇ ਡੀ. ਐਸ. ਪੀ. ਰਜੀਵ ਕੁਮਾਰ ਆਦਮਪੁਰ ਨੇ ਦੱਸਿਆ ਕਿ ਕਰੀਬ 8 ਵਜੇ ਕਿਸਾਨ ਸੁਖਦੇਵ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਤਲਵੰਡੀ ਅਰਾਈਆਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਖੇਤਾਂ ਵਿਚ ਅਸਮਾਨ ਤੋਂ ਇਕ ਗੂੰਜਦਾ ਹੋਇਆ ਇਲੈਕਟਰੋਨਿਕ ਪੁਰਜਾ ਡਿੱਗਿਆ ਹੈ | ਇਹ ਸੂਚਨਾ ਪ੍ਰਾਪਤ ਹੁੰਦਿਆਂ ਹੀ ਥਾਣਾ ਆਦਮਪੁਰ ਪੁਲਿਸ ਸਮੇਤ ਡੀ. ਐਸ. ਪੀ. ਹਾਜ਼ਰ ਹੋਏ ਤਾਂ ਉਨ੍ਹਾਂ ਮੌਕਾ ਦੇਖਦੇ ਦੱਸਿਆ ਹੈ ਇਹ ਇਕ ਡਰੋਨ ਹੈ | ਇਸ ਮਾਮਲੇ ਸੰਬੰਧੀ ਉਨ੍ਹਾਂ ਸੰਬੰਧਤ ਆਦਮਪੁਰ ਏਅਰ ਫੋਰਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਇਹ ਡਰੋਨ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਖ਼ਾਲਸਾ ਪੰਥ ਜੀ ਦੇ ਸਾਜਨਾ ਦਿਵਸ ਨੂੰ ਸਮਰਪਿਤ 5 ਦਿਨਾਂ ਗੁਰਮਤਿ ਸਮਾਗਮਾਂ ਦੀ ਆਰੰਭਤਾ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਭੋਗਪੁਰ ਦੀ ਸਰਬਸੰਮਤੀ ਨਾਲ ਚੋਣ
Ad Position 24
No active advertisement