ਜਲੰਧਰ, 12 ਅਪ੍ਰੈਲ (ਜਸਪਾਲ ਸਿੰਘ)-ਕੰਬੋਜ ਫਾਊਾਡੇਸ਼ਨ ਵਲੋਂ ਕਪੂਰਥਲਾ ਵਿਖੇ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਇੰਟਰਪਿ੍ਨਿਊਰਸ਼ਿਪ ਯੂਨੀਵਰਸਿਟੀ ਦੀ ਸਥਾਪਨਾ ਲਈ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ ਇਹ ਦੇਸ਼ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੋਵੇਗੀ ਜੋ ਆਪਣੇ ਪੂਰੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਢਾਂਚੇ ਵਿਚ ਬਲਾਕਚੇਨ ਵਰਗੀ ਆਧੁਨਿਕ ਡਿਸੈਂਟਰਲਾਈਜ਼ਡ ਤਕਨੀਕ ਦੀ ਵਰਤੋਂ ਕਰੇਗੀ | ਇਸ ਸੰਬੰਧੀ ਯੂਨੀਵਰਸਿਟੀ ਦੇ ਫਾਊਾਡਰ ਚਾਂਸਲਰ ਡਾ. ਸੰਦੀਪ ਸਿੰਘ ਕÏੜਾ ਨੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਕਸਦ ਪੰਜਾਬ ਦੇ ਨÏਜਵਾਨਾਂ ਨੂੰ ਵਿਦੇਸ਼ਾਂ ਵਿਚ ਮਜ਼ਦੂਰੀ ਕਰਨ ਦੀ ਬਜਾਏ ਹੁਨਰਮੰਦ ਬਣਾ ਕੇ ਭੇਜਣਾ ਜਾਂ ਦੇਸ਼ ਵਿਚ ਹੀ ਰੋਜ਼ਗਾਰ ਦੇ ਮÏਕੇ ਪ੍ਰਦਾਨ ਕਰਨਾ ਹੈ | ਇਸ ਮੌਕੇ ਸਿਆਟਲ (ਅਮਰੀਕਾ) ਤੋਂ ਆਈ ਪ੍ਰਸਿੱਧ ਉੱਦਮੀ ਬੀਬਾ ਜਸਵਿੰਦਰ ਕÏਰ ਨੇ ਯੂਨੀਵਰਸਿਟੀ ਦੇ ਨਿਰਮਾਣ ਲਈ 10 ਕਰੋੜ ਰੁਪਏ ਦਾ ਚੈੱਕ ਫਾਊਾਡੇਸ਼ਨ ਨੂੰ ਭੇਟ ਕੀਤਾ | ਇਸ ਮÏਕੇ ਜਰਮਨੀ ਤੋਂ ਆਏ ਸਰਦਾਰ ਸੁਖਦੇਵ ਸਿੰਘ ਜੋਸਨ ਵੀ ਹਾਜ਼ਰ ਸਨ, ਜੋ ਪਹਿਲਾਂ ਹੀ 10 ਲੱਖ ਰੁਪਏ ਦਾ ਯੋਗਦਾਨ ਪਾ ਚੁੱਕੇ ਹਨ | ਡਾ. ਕੌੜਾ ਨੇ ਦੱਸਿਆ ਕਿ ਜੇਕਰ ਕੋਈ ਕੋਰਸ 3 ਸਾਲ ਦਾ ਹੈ ਤਾਂ ਵਿਦਿਆਰਥੀ 2 ਸਾਲ ਸਿੱਧਾ ਉਦਯੋਗ ਵਿਚ ਕੰਮ ਕਰਕੇ ਵਿਹਾਰਕ ਤਜਰਬਾ ਹਾਸਿਲ ਕਰੇਗਾ | ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੈਰਿਟ ਦੇ ਅਧਾਰ 'ਤੇ ਚੁਣੇ ਗਏ ਬੱਚਿਆਂ ਦੀ ਫੀਸ ਉਦਯੋਗਿਕ ਇਕਾਈਆਂ, ਕੇਂਦਰ ਸਰਕਾਰ ਦਾ ਸਕਿੱਲ ਮੰਤਰਾਲਾ ਜਾਂ ਆਸਾਨ ਐਜੂਕੇਸ਼ਨ ਕਰਜ਼ ਰਾਹੀਂ ਭਰੀ ਜਾਵੇਗੀ | ਯੂਨੀਵਰਸਿਟੀ 35 ਵੱਖ-ਵੱਖ ਖੇਤਰਾਂ ਵਿਚ ਸਿਖਲਾਈ ਦੇਵੇਗੀ, ਜਿਸ ਵਿਚ ਮੁੱਖ ਤੌਰ 'ਤੇ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਰੋਬੋਟਿਕਸ, ਫਿਨਟੈਕ ਅਤੇ ਵੈਬ3, ਸਮਾਰਟ ਫਾਰਮਿੰਗ ਤੇ ਹੈਲਥਕੇਅਰ ਆਦਿ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਸ ਨੇਕ ਕਾਰਜ ਲਈ ਵਿਸ਼ਵ ਦੀਆਂ ਨਾਮੀ ਸੰਸਥਾਵਾਂ ਜਿਵੇਂ ਥÏਮਪਸਨ ਰਿਵਰਜ਼ ਯੂਨੀਵਰਸਿਟੀ (ਕੈਨੇਡਾ), ਸਿੰਗਾਪੁਰ ਇੰਸਟੀਚਿਊਟ ਆਫ ਟੈਕਨੋਲੋਜੀ ਤੇ ਦਿੱਗਜ ਕੰਪਨੀਆਂ ਜਿਵੇਂ ਐਮਾਜ਼ਾਨ ਤੇ ਡੀਸਾਉਲਟ ਏਵੀਏਸ਼ਨ ਨੇ ਸਹਿਯੋਗ ਦਾ ਹੱਥ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਟੀਚਾ 31 ਜੁਲਾਈ, 2026 ਤੱਕ ਪਹਿਲਾ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਦਾ ਹੈ | ਇਸ ਤੋਂ ਪਹਿਲਾਂ ਫਾਊਾਡੇਸ਼ਨ ਦੀ ਹੋਈ ਮੀਟਿੰਗ ਦÏਰਾਨ ਜਲੰਧਰ ਦੀ ਪ੍ਰਮੁੱਖ ਸ਼ਖ਼ਸੀਅਤ ਜਗਜੀਤ ਸਿੰਘ ਕੰਬੋਜ ਨੂੰ ਗਵਰਨਿੰਗ ਬਾਡੀ 'ਚ ਮੈਂਬਰ ਨਾਮਜ਼ਦ ਕੀਤਾ | ਇਸ ਮÏਕੇ ਚੇਅਰਮੈਨ ਡਾ. ਮੰਗਲ ਸਿੰਘ, ਪ੍ਰਧਾਨ ਡਾ. ਸੁਬਾ ਸਿੰਘ, ਜਗਦੀਪ ਸਿੰਘ ਮਹਿਰੋਕ, ਸੀਨੀਅਰ ਵਾਈਸ ਚੇਅਰਮੈਨ ਐਸ. ਮਾਨ ਸਿੰਘ ਸ਼ਾਮ, ਵਾਈਸ ਚੇਅਰਮੈਨ ਹਰਪਾਲ ਸਿੰਘ ਕੰਬੋਜ, ਵਾਈਸ ਪ੍ਰਧਾਨ ਐਸ. ਹਰਦਿਆਲ ਸਿੰਘ, ਹਰਜਿੰਦਰ ਸਿੰਘ ਹਾਂਡਾ ਖਜ਼ਾਨਚੀ, ਹਰਦੀਪ ਸਿੰਘ ਕੰਬੋਜ, ਡਾ. ਕਿਰਨ ਕੰਬੋਜ, ਜਗਜੀਤ ਸਿੰਘ ਕੰਬੋਜ ਤੇ ਮੀਡੀਆ ਇੰਚਾਰਜ ਜਗਦੀਸ਼ ਥਿੰਦ ਵੀ ਮੌਜੂਦ ਸਨ |