ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿਮਸ ਦੀ ਡਾ. ਸੁਰਭੀ ਮਹਾਜਨ ਨੇ 'ਆਈਮਾ' ਦੇ ਮੈਂਬਰ ਨੂੰ ਮੂਵਮੈਂਟ ਡਿਸਆਰਡਰਜ਼ ਦੇ ਪ੍ਰਬੰਧਨ ਸੰਬੰਧੀ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 13-04-2026
ਜਲੰਧਰ, 12 ਅਪ੍ਰੈਲ (ਐੱਮ. ਐੱਸ. ਲੋਹੀਆ)–ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ), ਜਲੰਧਰ ਵਲੋਂ ਆਲ ਇੰਡੀਆ ਇੰਟਿਗ੍ਰਟਿਡ ਮੈਡੀਕਲ ਐਸੋਸੀਏਸ਼ਨ (ਆਈਮਾ) ਜਲੰਧਰ ਦੇ ਸਹਿਯੋਗ ਨਾਲ 'ਐਪ੍ਰੋਚ ਟੂ ਮੂਵਮੈਂਟ ਡਿਸਆਰਡਰਜ਼' ਵਿਸ਼ੇ 'ਤੇ ਜਾਣਕਾਰੀ ਦੇਣ ਲਈ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀ. ਐੱਮ. ਈ.) ਕਰਵਾਈ ਗਈ | ਇਸ ਸੀ. ਐੱਮ. ਈ. ਦਾ ਮੰਤਵ ਡਾਕਟਰਾਂ ਨੂੰ ਮੂਵਮੈਂਟ ਡਿਸਆਰਡਰਜ਼ ਦੇ ਆਧੁਨਿਕ ਨਿਦਾਨ ਤੇ ਇਲਾਜ ਬਾਰੇ ਜਾਗਰੂਕ ਕਰਨਾ ਸੀ | ਸੀ. ਐੱਮ. ਈ. ਦੌਰਾਨ ਪਿਮਸ ਜਲੰਧਰ ਦੀ ਨਿਊਰੋਲੋਜਿਸਟ ਕਨਸਲਟੈਂਟ ਡਾ. ਸੁਰਭੀ ਮਹਾਜਨ ਨੇ ਮੂਵਮੈਂਟ ਡਿਸਆਰਡਰਜ਼ ਦੇ ਵੱਖ-ਵੱਖ ਪੱਖਾਂ, ਜਿਵੇਂ ਕਿ ਪਾਰਕਿੰਸਨ ਰੋਗ, ਟ੍ਰੈਮਰਜ਼, ਡਿਸਟੋਨੀਆ ਤੇ ਹੋਰ ਨਿਊਰੋਲੋਜਿਕਲ ਹਾਲਤਾਂ ਦੇ ਬਾਰੇ ਵਿਸਤਿ੍ਤ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸਮੇਂ 'ਤੇ ਪਛਾਣ, ਸਹੀ ਨਿਦਾਨ ਤੇ ਮਲਟੀਡਿਸਿਪਲਿਨਰੀ ਮੈਨੇਜਮੈਂਟ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਡਾ. ਸੁਰਭੀ ਮਹਾਜਨ ਨੇ ਆਪਣੇ ਲੈਕਚਰ 'ਚ ਦੱਸਿਆ ਕਿ ਮੂਵਮੈਂਟ ਡਿਸਆਰਡਰਜ਼ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਡਾਕਟਰਾਂ ਨੂੰ ਨਿਰੰਤਰ ਆਧੁਨਿਕ ਇਲਾਜ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਸੀ. ਐੱਮ. ਈ. 'ਚ ਹਾਜ਼ਰ ਡਾਕਟਰਾਂ ਨੂੰ ਕੇਸ-ਅਧਾਰਿਤ ਚਰਚਾ ਰਾਹੀਂ ਪ੍ਰਯੋਗਿਕ ਦਿ੍ਸ਼ਟੀਕੋਣ ਸਮਝਾਇਆ, ਜਿਸ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ | ਆਈਮਾ ਦੇ ਜ਼ਿਲ੍ਹ ਪ੍ਰਧਾਨ ਡਾ. ਜਸਜੀਤ ਸਿੰਘ ਭੋਲੋਵਾਸੀਆ ਦੀ ਪ੍ਰਧਾਨਗੀ ਹੇਠ ਕਰਵਾਈ ਸੀ. ਐੱਮ. ਈ. ਦੌਰਾਨ ਡਾ. ਗੁਰਪ੍ਰੀਤ ਸਿੰਘ ਵਲੋਂ ਸਟੇਜ ਦਾ ਸੰਚਾਲਨ ਕੀਤਾ | ਇਸ ਮੌਕੇ ਡਾ. ਰਾਜਬੀਰ ਸਿੰਘ, ਡਾ. ਅਜੇ ਅਗਰਵਾਲ, ਡਾ. ਜੁਗਿੰਦਰ ਅਰੋੜਾ, ਡਾ. ਓ. ਐੱਸ. ਅਰੋੜਾ. ਡਾ. ਐੱਚ. ਐੱਸ. ਭਾਟੀਆ, ਡਾ. ਅਨੀਤਾ ਅਰੋੜਾ, ਡਾ. ਵਿਨੋਦ ਅਰੋੜਾ, ਡਾ. ਹਰੀਸ਼ ਸਹਿਗਲ, ਡਾ. ਅਨੁਪਮਾ ਸੂਦ, ਡਾ. ਵਿੰਨੀ, ਡਾ. ਨਰੇਸ਼ ਸ਼ਰਮਾ, ਡਾ. ਰਾਕੇਸ਼ ਸ਼ਰਮਾ, ਡਾ. ਰਾਕੇਸ਼ ਚਾਂਦਰਾ, ਡਾ. ਵਨੀਤਾ ਚਾਂਦਰਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 500 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲਾ ਵਿਖੇ ਸਥਾਪਿਤ ਹੋਵੇਗੀ ਭਾਰਤ ਦੀ ਪਹਿਲੀ 'ਬਲਾਕਚੇਨ ਯੂਨੀਵਰਸਿਟੀ' ਅਗਲੀ ਖ਼ਬਰ ਸ਼੍ਰੋਮਣੀ ਰਾਗੀ ਭਾਈ ਅਵਤਾਰ ਸਿੰਘ ਦਿੱਲੀ ਵਾਲਿਆਂ ਦੇ 100ਵੇਂ ਜਨਮ ਦਿਨ 'ਤੇ ਸੈਮੀਨਾਰ
Ad Position 24
No active advertisement