04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡੂਨ ਵਰਲਡ ਸਕੂਲ ਮਲਸੀਆਂ 'ਚ ਨਵੇਂ ਸੈਸ਼ਨ ਮੌਕੇ ਸ੍ਰੀ ਜਪੁਜੀ ਸਾਹਿਬ ਦੇ ਜਾਪ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਮਲਸੀਆਂ, 13 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਡੂਨ ਵਰਲਡ ਸਕੂਲ ਮਲਸੀਆਂ 'ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਸ੍ਰੀ ਜਪੁਜੀ ਸਾਹਿਬ ਦੇ ਜਾਪ ਕਰਵਾਏ ਗਏ | ਵਿਦਿਆਰਥੀਆਂ ਨੇ ਬਹੁਤ ਅਨੁਸ਼ਾਸਨ ਨਾਲ ਬੈਠ ਕੇ ਬਾਣੀ ਸੁਣੀ ਤੇ ਇਸ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ | ਪਾਠ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ | ਪਾਠ ਦੇ ਸੰਪੂਰਨ ਹੋਣ ਉਪਰੰਤ ਮਨੁੱਖਤਾ ਦੀ ਭਲਾਈ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਗਈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆ ਤੇ ਡਾਇਰੈਕਟਰ ਐੱਸ. ਪੀ. ਕੌਰ ਨੇ ਕਿਹਾ ਕਿ ਸਿੱਖਿਆ ਸਿਰਫ਼ ਗਿਆਨ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਬੱਚਿਆਂ ਦੇ ਨੈਤਿਕ ਤੇ ਆਤਮਿਕ ਵਿਕਾਸ ਨੂੰ ਵੀ ਮਹੱਤਵ ਦੇਣਾ ਜ਼ਰੂਰੀ ਹੈ | ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਵਿਦਿਆਰਥੀਆਂ ਵਿਚ ਚੰਗੀਆਂ ਸੋਚਾਂ ਤੇ ਜੀਵਨ ਦੇ ਉੱਚੇ ਆਦਰਸ਼ਾਂ ਨੂੰ ਅਪਣਾਉਣ ਦੀ ਪ੍ਰੇਰਨਾ ਦਿੰਦੇ ਹਨ | ਪਿ੍ੰਸੀਪਲ ਅਰਸ਼ਦੀਪ ਕੌਰ ਨੇ ਕਿਹਾ ਕਿ ਨਵਾਂ ਸੈਸ਼ਨ ਬੱਚਿਆਂ ਲਈ ਨਵੇਂ ਲਕਸ਼ ਅਤੇ ਨਵੀਆਂ ਉਮੀਦਾਂ ਤੇ ਪ੍ਰਾਪਤੀਆਂ ਲੈ ਕੇ ਆਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨੋਬਲ ਸਕੂਲ ਪ੍ਰਬੰਧਕਾਂ ਨੇ ਮਨਾਇਆ ਵਿਸਾਖੀ ਦਾ ਤਿਉਹਾਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਟੀਮ ਨੇ ਮਹਿਤਪੁਰ ਮੰਡੀ 'ਚ ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ
Ad Position 24