ਜਲੰਧਰ, 14 ਅਪ੍ਰੈਲ (ਜਸਪਾਲ ਸਿੰਘ)-ਡਾ. ਬੀ. ਆਰ. ਅੰਬੇਡਕਰ ਜੈਅੰਤੀ ਮੌਕੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਅਤੇ ਐਸ. ਸੀ. ਵਿੰਗ ਵਲੋਂ ਸਾਂਝੇ ਤੌਰ 'ਤੇ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਇਕ ਮੋਟਰਸਾਈਕਲ ਸਕੂਟਰ ਰੈਲੀ ਕੱਢੀ ਗਈ | ਰੈਲੀ ਮੌਕੇ ਐਸ. ਸੀ. ਵਿੰਗ ਦੇ ਆਗੂ ਮਨੀਸ਼ ਗਿੱਲ ਅਤੇ ਐਡਵੋਕੇਟ ਵਿਨੋਦ ਕੁਮਾਰ ਕੌਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਡੀ.ਸੀ. ਕੰਪਲੈਕਸ ਵਿਖੇ ਡਾ. ਅੰਬੇਡਕਰ ਦੇ ਬੁੱਤ ਤੇ ਫੁੱਲ ਮਲਾਵਾ ਭੇਟ ਕਰਨ ਉਪਰੰਤ ਆਰੰਭ ਹੋ ਕੇ ਕਚਹਿਰੀ ਚੌਂਕ, ਬੀ.ਐਮ.ਸੀ. ਚੌਂਕ, ਨਾਮਦੇਵ ਚੌਂਕ, ਪ੍ਰੈਸ ਕਲੱਬ, ਪੀ.ਐਨ.ਬੀ. ਚੌਂਕ ਕੰਪਨੀ ਬਾਗ, ਭਗਵਾਨ ਵਾਲਮੀਕਿ ਚੌਂਕ, ਅੱਡਾ ਬਸਤੀਆਂ, ਫੁੱਟਬਾਲ ਚੌਂਕ ਤੋਂ ਹੁੰਦਾ ਹੋਇਆ ਨਕੋਦਰ ਚੌਂਕ ਵਿਖੇ ਡਾ. ਅੰਬੇਦਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਨ ਉਪਰੰਤ ਸਮਾਪਤੀ ਕੀਤੀ ਗਈ | ਰੈਲੀ ਮੌਕੇ ਰੈਲੀ ਦੇ ਅੱਗੇ ਡਾ. ਅੰਬੇਡਕਰ ਦੇ ਬੋਰਡਾਂ ਤੇ ਫੁੱਲਾਂ ਨਾਲ ਸਜਾਇਆ ਗਿਆ ਟਰੱਕ ਚਲ ਰਿਹਾ ਸੀ ਅਤੇ ਪਿਛੇ ਤਕਰੀਬਨ ਇਕ ਹਜ਼ਾਰ ਤੋਂ ਵੱਧ ਮੋਟਰਸਾਈਕਲ ਸਕੂਟਰ ਸਵਾਰ ਨੌਜਵਾਨ ਅਕਾਲੀ ਆਗੂ ਤੇ ਵਰਕਰਾਂ ਦਾ ਵੱਡਾ ਕਾਫ਼ਲਾ ਚਲ ਰਿਹਾ ਸੀ | ਇਸ ਮੌਕੇ ਇਕਬਾਲ ਸਿੰਘ ਢੀਂਡਸਾ ਨੇ ਡਾ. ਅੰਬੇਡਕਰ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੇ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਸੰਵਿਧਾਨ ਦੇ ਮੁੱਖ ਨਿਰਮਾਤਾ, ਮਹਾਨ ਸਮਾਜ ਸੁਧਾਰਕ ਤੇ ਕਨੂੰਨ ਵਿਦਵਾਨ ਸਨ | ਇਸ ਮੌਕੇ ਕੁਲਦੀਪ ਸਿੰਘ ਬਿੱਲਾ (ਪ੍ਰਧਾਨ ਐਸ.ਸੀ ਵਿੰਗ ਦੋਆਬਾ ਜ਼ੋਨ), ਕੇ.ਐਸ. ਮੱਖਣ, ਵਿਨੋਦ ਕੌਲ, ਸੁਰਜੀਤ ਸਿੰਘ ਨੀਲਾ ਮਹਿਲ, ਆਬਿਦ ਹਸਨ ਸਲਮਾਨੀ,ਸਵੀਟੀ ਸਿੰਘ, ਦਲਵਿੰਦਰ ਸਿੰਘ ਬੀੜਿੰਗ, ਅੰਮਿ੍ਤਬੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ, ਜੋਧਨ ਸਿੰਘ, ਪਿ੍ੰ. ਕਨਵ ਸ਼ਰਮਾ, ਹਰੀਸ਼ ਕੁਮਾਰ, ਸਿਮਰਨਪ੍ਰੀਤ ਸਿੰਘ ਭਾਟੀਆ, ਕਮਲ ਸਿੰਘ ਰੰਧਾਵਾ, ਓਾਕਾਰ ਸਿੰਘ ਰੰਧਾਵਾ, ਪਰਮਜੀਤ ਸਿੰਘ ਰੰਧਾਵਾ, ਆਬਿਦ ਸਲਮਾਨੀ, ਵੰਸ਼ ਬਾਠਲਾ, ਗੌਰਵ ਭਗਤ, ਅਮਿਤ ਭਗਤ, ਗੁਰਪ੍ਰੀਤ ਸਿੰਘ ਸਚਦੇਵਾ, ਗਗਨਦੀਪ ਸਿੰਘ ਨਾਗੀ,ਪਰਮਜੀਤ ਸਿੰਘ, ਪਰਮਿੰਦਰ ਸਿੰਘ,ਅਭੀ ਬਖਸ਼ੀ, ਰਣਜੀਤ ਸਿੰਘ, ਤਜਿੰਦਰ ਸਿੰਘ, ਰਾਹੁਲ ਰੰਧਾਵਾ, ਗੁਰਬਿੰਦਰ ਸਿੰਘ ਜੱਜ, ਜਸਕੀਰਤ ਸਿੰਘ,ਕਰਨ ਬੱਬੂ, ਰਮਿੰਦਰ ਸਿੰਘ, ਜਸਮੀਤ ਸਿੰਘ, ਰਮੀਤ ਕੌਲ, ਉਦੈ ਮਹਿੰਦਰੂ, ਅਵੀਨਾਸ਼, ਨੰਦਨ ਲਾਲ ਗੁਪਤਾ, ਸਾਗਰ, ਸ਼ਸ਼ੀ, ਰਿਸ਼ੀ, ਧਰਮਿੰਦਰ ਭਾਸਕਰ ਆਦਿ ਹਾਜ਼ਰ ਸਨ |